Connect with us

ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਫਰੈਸ਼ਰ ਪਾਰਟੀ ਦਾ ਆਯੋਜਨ

Published

on

Organized fresher party at Ramgarhia Girls College Ludhiana

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਨਵੇਂ ਵਿਦਿਅਕ ਵਰ੍ਹੇ ਵਿੱਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ‘ਤੇ ਰਜਿੰਦਰ ਕੌਰ ਡਾਇਰੈਕਟਰ ਜੀ .ਐੱਸ ਰੈਡੀਏਟਰ ਮੁਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਲ ਹੋਏ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ: ਰਣਜੋਧ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ।

 

ਪ੍ਰਤੀਯੋਗਤਾ ਵਿੱਚ ਤਿੰਨ ਵੱਖ ਵੱਖ ਪੜਾਵਾਂ ਦੁਆਰਾ ਵਿਦਿਆਰਥਣਾਂ ਦੀ ਬਾਹਰੀ ਸੁੰਦਰਤਾ, ਬੁੱਧੀ ਅਤੇ ਗਿਆਨ ਦੀ ਪ੍ਰੀਖਿਆ ਨਾਲ ਤਰਨਜੀਤ ਕੌਰ ਮਿਸ ਫਰੈਸ਼ਰ, ਕਸ਼ਿਸ ਫਸਟ ਰਨਰ ਅਪ,ਗੀਤਿਕਾ ਸੈਕੰਡ ਰਨਰ ਅਪ ਦੀ ਘੋਸ਼ਣਾ ਕੀਤੀ ਗਈ। ਰਜਿੰਦਰ ਕੌਰ ਨੇ ਵਿਜੇਤਾ ਵਿਦਿਆਰਥਣਾਂ ਨੂੰ ਤਾਜ ਪਹਿਨਾਇਆ ਤੇ ਉਹਨਾਂ ਨੂੰ ਵਧਾਈ ਦਿੱਤੀ।

ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਸ. ਰਣਜੋਧ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਵਿਦਿਆਰਥਣਾਂ ਆਪਣੇ ਪੂਰਨ ਵਿਅਕਤੀਤਵ ਨੂੰ ਨਿਖਾਰਦੀਆਂ ਹਨ। ਸਿੱਖਿਆ ਦੇ ਨਾਲ-ਨਾਲ ਹੋਰ ਗਤੀਵਿਧੀਆਂ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ। ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਦੇ ਅੰਦਰ ਆਤਮ-ਵਿਸ਼ਵਾਸ ਜਗਾਉਂਦੀਆਂ ਹਨ, ਉਥੇ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਅਲੱਗ ਪਹਿਚਾਣ ਵੀ ਦਿਵਾਉਂਦੀਆਂ ਹਨ। ਸਾਰਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

ਕਾਰਜਕਾਰੀ ਪ੍ਰਿੰ. ਡਾ. ਰਾਜੇਸ਼ਵਰਪਾਲ ਕੌਰ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥਣਾਂ ਨਵੇਂ ਉਤਸ਼ਾਹ ਅਤੇ ਆਸ ਦੇ ਨਾਲ ਆਉਂਦੀਆਂ ਹਨ, ਇਹਨਾਂ ਦਾ ਜੋਸ਼ ਪ੍ਰਸ਼ੰਸਾ ਦੇ ਕਾਬਿਲ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਵਿਦਿਆਰਥਣਾਂ ਹਰ ਖੇਤਰ ਵਿੱਚ ਅੱਗੇ ਵਧਣ ਅਤੇ ਆਪਣੇ ਕਾਲਜ ਤੇ ਮਾਂ-ਪਿਉ ਦਾ ਨਾਮ ਰੋਸ਼ਨ ਕਰਨ। ਇਸ ਸ਼ੁਭ ਅਵਸਰ ਮੈਡਮ ਨੇ ਸੀ .ਐੱਸ .ਏ. ਇੰਚਾਰਜ ਤਜਿੰਦਰ ਕੌਰ ਅਤੇ ਡਾ. ਅਜੀਤ ਕੌਰ ਨੂੰ ਵਧਾਈ ਦਿੱਤੀ

Facebook Comments

Trending