Connect with us

ਪੰਜਾਬੀ

‘ਆਜ਼ਾਦੀ ਦੇ ਅਮ੍ਰਿਤ ਮਹਾਂਉਤਸਵ’ ਵਿੱਚ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੀ ਭਾਗੀਦਾਰੀ

Published

on

Participation of Pratap College of Education in 'Azadi de Amrit Mahautsav'

ਲੁਧਿਆਣਾ : ਪ੍ਰਤਾਪ ਕਾਲਜ ਦੇ ਪ੍ਰਿੰਸੀਪਲ ਡਾ ਮਨਪ੍ਰੀਤਕੌਰ ਦੀ ਅਗਵਾਈ ਵਿੱਚ ਸੁੰਤਤਰਤਾ ਪ੍ਰਾਪਤੀ ਦੇ ਜ਼ਸਨ ਵਿੱਚ ਸਾਮਿਲ ਹੁੰਦੇ ਹੋਏ ਸਾਰੇ ਸਟਾਫ਼ ਮੈਬਰਾਂ,ਐਮਐਡ, ਬੀਐਡ ਅਤੇ ਡੀਐਲਐਡ ਦੇ ਵਿਦਿਆਰਥੀਆਂ ਨੇ 15 ਅਗਸਤ ਨੂੰ ਕਾਲਜ ਵਿੱਚ ਤਿਰੰਗਾ ਲਹਿਰਾਇਆ। ਮਾਰਚ ਪਾਸ ਕਰਦੇ ਹੋਏ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ।

ਇਸ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵਿੱਚ ਦੇਸ਼ ਭਗਤੀ ਨਾਲ ਸੰਬੰਧਿਤ ਗੀਤ, ਕਵਿਤਾਵਾਂ, ਭਾਸ਼ਣ ਅਤੇ ਡਾਂਸਰ ਦੀ ਪੇਸ਼ਕਾਰੀ ਕਰਕੇ ਸਾਰੇ ਵਿਦਿਆਰਥੀਆਂ ਨੇ ਆਜ਼ਾਦੀ ਦਾ ਜ਼ਸਨ ਮਨਾਇਆ। ਇਸ ਉਪਰੰਤ ਕਾਲਜ ਵਿੱਚ 13 ਅਗਸਤ ਨੂੰ ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਡਾ ਮਨਪ੍ਰੀਤ ਕੌਰ ਪ੍ਰਿੰਸੀਪਲ ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਵਧਾਈ ਦਿੰਦੇ ਹੋਏ, ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀ, ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉੱਚ ਸਿੱਖਿਆਂ ਦੇ ਨਾਲ ਨੈਤਿਕ ਮੱੁਲਾਂ ਦੇ ਗਿਆਨ ਦੀ ਜਾਣਕਾਰੀ ਵੀ ਦੇਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਤਾਂ ਹੀ ਸਫ਼ਲ ਹੈ, ਜੇ ਦੇਸ਼ ਦਾ ਹਰ ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰੱਤਵਾਂ ਦੀ ਪਾਲਣਾ ਕਰਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾਵੇ।

Facebook Comments

Trending