Connect with us

ਪੰਜਾਬੀ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ਿਜ ‘ਚ ਮਨਾਇਆ ਆਜ਼ਾਦੀਦਾ 75ਵਾਂ ਵਰ੍ਹਾਂ

Published

on

The 75th year of independence was celebrated in Guru Hargobind Khalsa College

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ਿਜ (ਡਿਗਰੀ, ਫਾਰਮੇਸੀ ਤੇ ਐਜੂਕੇਸ਼ਨ ਕਾਲਜ) ਗੁਰੂਸਰ ਸਧਾਰ (ਲੁਧਿਆਣਾ) ਵਲੋਂ ਸਾਂਝੇ ਤੌਰ ‘ਤੇ ਆਜ਼ਾਦੀ ਦਾ 75ਵਾਂ ਵਰ੍ਹਾ ਮਨਾਇਆ ਗਿਆ।

ਇਸ ਮੌਕੇ ਡਾ.ਹਰਪ੍ਰੀਤ ਸਿੰਘ,ਪ੍ਰਿੰਸੀਪਲ , ਡਿਗਰੀ ਕਾਲਜ, ਡਾ. ਸਤਵਿੰਦਰ ਕੌਰ,ਪ੍ਰਿੰਸੀਪਲ, ਫਾਰਮੇਸੀ ਕਾਲਜ ਅਤੇ ਡਾ.ਪਰਗਟ ਸਿੰਘ ਗਰਚਾ, ਪ੍ਰਿੰਸੀਪਲ, ਐਜ਼ੂਕੇਸ਼ਨ ਕਾਲਜ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਐਨ.ਸੀ.ਸੀ.ਕੈਡਿਟਾਂ ਵਲੋਂ ਲੈਫ਼ਟੀਨੈਂਟ ਪ੍ਰੀਤੀ ਸੈਣੀ ਦੀ ਅਗਵਾਈ ਵਿਚ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗਾਨ ਦਾ ਗਾਇਨ ਕੀਤਾ ਗਿਆ।

ਕਾਲਜ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਵਲੋਂ ਪ੍ਰੋਗਰਾਮ ਅਫ਼ਸਰ ਪ੍ਰੋ ਅੰਮ੍ਰਿਤਪਾਲ ਸਿੰਘ, ਪ੍ਰੋ ।ਮਨਮੀਤ ਕੌਰ ਤੇ ਪ੍ਰੋ ਨਵਜੋਤ ਸਿੰਘ ਦੀ ਦੇਖ-ਰੇਖ ਵਿਚ ਤਿੰਨਾਂ ਹੀ ਕਾਲਜਾਂ ਦੇ ਨਾਨ-ਟੀਚਿੰਗ ਕਮਰਚਾਰੀਆਂ ਤੇ ਵਿਦਿਆਰਥੀਆਂ ਵਲੋਂ 75 ਬੂਟੇ ਲਗਾਏ ਗਏ।

ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਰ੍ਹਾ ਸਾਰੀਆਂ ਸੰਸਥਾਵਾਂ ਲਈ ਹੋਰ ਵੀ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਗੁਰੂ ਹਰਿਗੋਬਿੰਦ ਖ਼ਾਲਸਾ ਸੰਸਥਾਵਾਂ ਦੀਆਂ ਸਥਾਪਨਾਵਾਂ ਦਾ ਵੀ ਇਹ 75ਵਾਂ ਵਰ੍ਹਾ ਹੈ। ਉਨ੍ਹਾਂ ਇਸ ਮੌਕੇ ਪੂਰਾ ਸਾਲ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹੋਰਨਾ ਸਮੇਤ ਤਿੰਨਾਂ ਹੀ ਕਾਲਜਾਂ ਦੇ ਕਰਮਚਾਰੀ ਤੇ ਵਿਦਿਆਰਥੀ ਹਾਜ਼ਰ ਸਨ।

Facebook Comments

Trending