Connect with us

ਪੰਜਾਬੀ

IPS ਸਕੂਲ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਇਨਾਮ ਦੇਕੇ ਕੀਤਾ ਸਨਮਾਨਿਤ

Published

on

Smart students of IPS school were awarded with prizes

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ, ਸੰਧੂ ਨਗਰ, ਲੁਧਿਆਣਾ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਸ਼ੀਤਲ ਨਥੈਨਿਅਲ ਦੁਵਾਰਾ ਮੁੱਖ ਮਹਿਮਾਨ ਚੋਧਰੀ ਮਦਨ ਲਾਲ ਬੱਗਾ ਦਾ ਨਿੱਘਾ ਸੁਆਗਤ ਕੀਤਾ ਗਿਆ । Academic Excellence Award Ceremony ਵਿੱਚ ਮੁੱਖ ਮਹਿਮਾਨ ਦੁਵਾਰਾ ਸਕੂਲ ਦੇ ਕਾਬਿਲ, ਹੁਸ਼ਿਆਰ, ਵਿਦਿਆਰਥੀਆਂ ਨੂੰ ਇਨਾਮ ਦੇ ਨਾਲ ਸਮਾਨਿਤ ਕੀਤਾ ਗਿਆ ।

ਇਸ ਮੌਕੇ ਤੇ ਜਮਾਤ ਦਸਵੀਂ ਦੀ ਵਿਦਿਆਰਥੀ ਸ਼ਰੂਤੀ ਰੇਖਾ ਅਤੇ ਜਮਾਤ ਬਾਰਵੀਂ ਦੀ ਵਿਦਿਆਰਥੀ ਦ੍ਰਿਸ਼ਟੀ ਧਵਨ ਨੂੰ ਇਨਾਮ ਦੇ ਕੇ ਸਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸਕੂਲ ਦੇ 90% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੁੱਖ ਮਹਿਮਾਨ ਵਲੋ ਪ੍ਰਮਾਣ ਪੱਤਰ ਦਿੱਤੇ ਗਏ । ਇਸ ਮੌਕੇ ਤੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਡਾਇਰੈਕਟਰ ਦੁਵਾਰਾ ਮੁੱਖ ਮਹਿਮਾਨ ਨੂੰ ਸਕੂਲ ਵਿੱਚ ਆਉਣ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ ।

Facebook Comments

Trending