Connect with us

ਪੰਜਾਬੀ

ਵਿਸ਼ਵ ਤਪਦਿਕ ਦਿਵਸ ‘ਤੇ ਕਰਵਾਇਆ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਾ

Published

on

Poster Making and Slogan Writing Competition conducted on World Tuberculosis Day

ਲੁਧਿਆਣਾ : ਆਰੀਆ ਕਾਲਜ ਗਰਲਜ਼ ਸੈਕਸ਼ਨ, ਲੁਧਿਆਣਾ ਅਤੇ ਰੈੱਡ ਰਿਬਨ ਕਲੱਬ ਦੀ ਅਗਵਾਈ ਹੇਠ ਵਿਸ਼ਵ ਤਪਦਿਕ ਦਿਵਸ ‘ਤੇ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 35 ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਜਿਸ ਵਿੱਚ ਪਹਿਲਾ ਇਨਾਮ ਖੁਸ਼ੀ,ਦੂਸਰਾ ਇਨਾਮ ਸੁਨੀਤਾ ਅਤੇ ਤੀਜਾ ਇਨਾਮ ਸ਼ੀਤਲ ਨੇ ਹਾਸਲ ਕੀਤਾ।

ਡਾ.ਐਸ.ਐਮ. ਸ਼ਰਮਾ, ਸਕੱਤਰ, ਏ.ਸੀ.ਐਮ.ਸੀ. ਨੇ ਕਿਹਾ ਕਿ ਇਸ ਘਾਤਕ ਬਿਮਾਰੀ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਯਤਨ ਕਰੀਏ। ਪਿ੍ੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਸਮਾਜ ਨੂੰ ਇਸ ਖ਼ਤਰੇ ਤੋਂ ਮੁਕਤ ਕਰਨ ਲਈ ਯੋਗਦਾਨ ਪਾਉਣਾ ਚਾਹੀਦਾ ਹੈ | ਸ਼੍ਰੀਮਤੀ ਕੁਮੁਦ ਚਾਵਲਾ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

Facebook Comments

Trending