Connect with us

ਅਪਰਾਧ

ਐੱਸਟੀਐੱਫ ਦੀ ਟੀਮ ‘ਤੇ ਫਾਇਰਿੰਗ ਕਰਨ ਵਾਲੇ ਦੇ ਘਰ ਛਾਪਾਮਾਰੀ, ਕਰੋੜਾਂ ਰੁਪਏ ਦੀ ਹੈਰੋਇਨ, ਅਫ਼ੀਮ ਬਰਾਮਦ

Published

on

STF team raids shooter's house, seizes heroin, crores of opium

ਲੁਧਿਆਣਾ : ਐੱਸਟੀਐੱਫ ਦੀ ਟੀਮ ‘ਤੇ ਗੋਲ਼ੀਆਂ ਚਲਾ ਕੇ ਸਰਕਾਰੀ ਕਾਰ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਦੇ ਘਰ ਛਾਪਾਮਾਰੀ ਕਰ ਕੇ ਕਰੋੜਾਂ ਰੁਪਏ ਦੀ ਹੈਰੋਇਨ, ਡਰੱਗ ਮਨੀ, ਜ਼ਿੰਦਾ ਕਾਰਤੂਸ ਅਤੇ ਅਫ਼ੀਮ ਬਰਾਮਦ ਕੀਤੀ ਹੈ। ਥਾਣਾ ਸਦਰ ਪੁਲਿਸ ਨੇ ਮੁਲਜ਼ਮ ਦੀਪਕ ਕੁਮਾਰ ਖ਼ਿਲਾਫ਼ ਬੀਤੀ ਰਾਤ ਹੀ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ।

ਜਾਣਕਾਰੀ ਦਿੰਦਿਆਂ ਐੱਸਟੀਐੱਫ ਲੁਧਿਆਣਾ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕੇ ਬੀਤੀ ਸ਼ਾਮ ਟੀਮ ਨੇ ਧਾਂਦਰਾ ਰੋਡ ‘ਤੇ ਪੈਂਦੀ ਮਾਣਕਵਾਲ ਇਨਕਲੇਵ ਦੇ ਲਾਗੇ ਨਾਕਾਬੰਦੀ ਕੀਤੀ ਹੋਈ ਸੀ। ਟੀਮ ਨੂੰ ਸੂਚਨਾ ਸੀ ਕਿ ਜਮਾਲਪੁਰ ਦੇ ਸੁਖਦੇਵ ਨਗਰ ਦੇ ਰਹਿਣ ਵਾਲੇ ਮੁਲਜ਼ਮ ਦੀਪਕ ਕੁਮਾਰ ਉਰਫ਼ ਦੀਪੂ ਕੰਡੇ ਨੇ ਫਾਰਚੂਨਰ ਕਾਰ ਵਿੱਚ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਦੇਣ ਜਾਣਾ ਹੈ।

ਐੱਸਟੀਐੱਫ ਦੀ ਟੀਮ ਨੇ ਧਾਂਦਰਾ ਰੋਡ ‘ਤੇ ਪੈਂਦੇ ਜੈਨ ਮੰਦਰ ਦੇ ਲਾਗੇ ਫਾਰਚੂਨਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮ ਦੀਪਕ ਕੁਮਾਰ ਨੇ ਕਾਰ ਨੂੰ ਆਪਣੀ ਫਾਰਚੂਨਰ ਗੱਡੀ ਨਾਲ ਟੱਕਰ ਮਾਰੀ ਅਤੇ ਐੱਸਟੀਐੱਫ ਦੀ ਟੀਮ ‘ਤੇ ਫਾਇਰਿੰਗ ਕਰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਵੱਲੋਂ ਗੋਲ਼ੀਆਂ ਚਲਾਉਣ ਤੇ ਐੱਸਟੀਐੱਫ ਦੇ ਮੁਲਾਜ਼ਮਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਫਾਇਰਿੰਗ ਦੌਰਾਨ ਵਾਲ-ਵਾਲ ਬਚੇ ਐੱਸਟੀਐੱਫ ਦੇ ਮੁਲਾਜ਼ਮਾਂ ਨੇ ਕਾਰ ਦਾ ਪਿੱਛਾ ਕੀਤਾ ਪਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਐੱਸਟੀਐੱਫ ਦੀ ਟੀਮ ਅਤੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਦੇ ਮੁਲਜ਼ਮ ਦੀਪਕ ਕੁਮਾਰ ਉਰਫ ਕੰਡੇ ਦੇ ਘਰ ਵੀਰਵਾਰ ਸਵੇਰੇ ਛਾਪਾਮਾਰੀ ਕੀਤੀ ਅਤੇ ਉਸ ਦੇ ਘਰੋਂ 315 ਗ੍ਰਾਮ ਹੈਰੋਇਨ ,20 ਗਰਾਮ ਅਫ਼ੀਮ ,2 ਜਿੰਦਾ ਕਾਰਤੂਸ ਅਤੇ 21800 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

Facebook Comments

Trending