ਪੰਜਾਬੀ
ਲੁਧਿਆਣਾ ਪੂਰਬੀ ‘ਚ 627 ਪਰਿਵਾਰਾਂ ਨੂੰ ਦਿਵਾਏ ਜ਼ਮੀਨਾਂ ਦੇ ਮਾਲਕਾਨਾ ਹੱਕ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸੰਜੈ ਤਲਵਾੜ ਨੇ ਵਾਰਡ ਨੰਬਰ 21 ਵਿਖੇ ਮਹਿਲਾ ਸ਼ਕਤੀ ਵਲੋਂ ਕਰਵਾਈ ਮੀਟਿੰਗ ਨੂੰ ਸੰਬੋਧਨ ਕਰਕੇ ਘਰ-ਘਰ ਪ੍ਰਚਾਰ ਕੀਤਾ।
ਸ੍ਰੀ ਤਲਵਾੜ ਨੇ ਅਪਣੇ ਵਿਧਾਇਕ ਕਾਰਜਕਾਲ ਵਿਚ ਹੋਏ ਵਿਕਾਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲ ਵਿਚ ਕਾਂਗਰਸ ਸਰਕਾਰ ਨੇ ਲੁਧਿਆਣਾ ਪੂਰਬੀ ਵਿਚ ਰਹਿਣ ਵਾਲੇ 627 ਪਰਿਵਾਰਾਂ ਨੂੰ ਜਮੀਨਾਂ ਦੀ ਮਲਕੀਅਤ ਦੇ ਦਸਤਾਵੇਜ਼ ਸੌਂਪ ਉਨ੍ਹਾਂ ਨੂੰ ਮਾਲਿਕਾਨਾ ਹੱਕ ਦੇ ਦਸਤਾਵੇਜ਼ ਸੌਂਪੇ।
ਸ੍ਰੀ ਤਲਵਾੜ ਨੇ ਵਾਰਡ 14 ਦੇ ਕੱਕਾ ਧੋਲਾ ਰੋਡ, ਵਾਰਡ ਨੰਬਰ 3 ਦੇ ਬੰਸਤ ਬਿਹਾਰ ਐਕਸਟੈਂਸ਼ਨ ਅਤੇ ਨਿਊ ਲਾਜਪਤ ਨਗਰ ਵਿਚ ਨੁੱਕੜ ਬੈਠਕਾਂ ਕਰਕੇ ਘਰ-ਘਰ ਪ੍ਰਚਾਰ,ਵਾਰਡ ਨੰਬਰ 16 ਦੀ ਭੋਲ਼ਾ ਕਲੋਨੀ, ਵਾਰਡ ਨੰਬਰ 17 ਸਥਿਤ ਈ.ਡਬਲਿਊ.ਐੱਸ. ਕਲੋਨੀ ਵਿਚ ਬੈਠਕ, ਵਾਰਡ- 19 ਦੇ ਗੁਰੂ ਅਰਜੁਨ ਦੇਵ ਨਗਰ ਵਿਚ ਮੀਟਿੰਗ ਅਤੇ ਵਾਰਡ ਨੰਬਰ 6 ਵਿਖੇ ਜਨਸੰਪਰਕ ਕਰਕੇ ਸਥਾਨਕ ਲੋਕਾਂ ਨੂੰ ਵਿਧਾਨ ਸਭਾ ਪੂਰਬੀ ਵਿਚ ਹੋਏ ਵਿਕਾਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਬਾਅਦ ਕਿਸੇ ਵਿਧਾਨ ਸਭਾ ਹਲਕੇ ਵਿਚ ਇਕੱਠੇ ਸੈਂਕੜੇ ਲੋਕਾਂ ਨੂੰ ਮਾਲਿਕਾਨਾ ਹੱਕ ਦੇਣ ਦੀ ਮਿਸਾਲ ਦੇਖਣ ਅਤੇ ਸੁਣਨ ਨੂੰ ਨਹੀਂ ਮਿਲਦੀ। ਮਗਰ ਵਿਧਾਨ ਸਭਾ ਪੂਰਬੀ ਵਿਚ ਉਨ੍ਹਾਂ ਦੇ ਕਾਰਜਕਾਲ ਵਿਚ ਇਹ ਇਤਿਹਾਸ ਰਚਿਆ ਗਿਆ ਹੈ। ਵਿਧਾਨ ਸਭਾ ਪੂਰਬੀ ਵਿਚ ਕਰੋੜਾਂ ਰੁਪਏ ਦੇ ਸ਼ੁਰੂ ਹੋਏ ਵਿਕਾਸ ਪ੍ਰਾਜੈਕਟਾਂ ਦੀ ਤਸਵੀਰ ਵੇਖ ਕੁੱਝ ਲੋਕਾਂ ਨੂੰ ਹੋ ਰਹੀ ਤਕਲੀਫ ਦਾ ਜ਼ਿਕਰ ਕਰਦੇ ਹੋਏ ਤਲਵਾੜ ਨੇ ਕਿਹਾ ਕਿ ਵਿਰੋਧੀਆਂ ਦੇ ਹੱਥ ਦਾ ਖਿਡੌਣਾ ਬਣੇ ਕੁੱਝ ਇੱਕ ਲੋਕਾਂ ਨੂੰ ਵਿਕਾਸ ਦੀ ਰਫਤਾਰ ਹਜ਼ਮ ਨਹੀਂ ਹੋ ਰਹੀ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਵਿਧਾਇਕ ਛੀਨਾ ਵਲੋਂ ਆਯੁਸ਼ਮਾਨ ਭਾਰਤ CM ਸਿਹਤ ਬੀਮਾ ਦੇ ਕਾਰਡ ਬਣਾਉਣ ਦੀ ਅਪੀਲ
-
ਚੇਅਰਮੈਨ ਮੱਕੜ ਆਪ ਦਾ ਚੌਣ ਪ੍ਰਚਾਰ ਕਰਨ ਲਈ ਟੀਮ ਸਮੇਤ ਗਵਾਲੀਅਰ ਰਵਾਨਾ