Connect with us

ਅਪਰਾਧ

ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਔਰਤ ‘ਤੇ ਨੌਜਵਾਨ ਨੇ ਕੀਤਾ ਕਾਤਲਾਨਾ ਹਮਲਾ

Published

on

A woman living in a live-in relationship was murdered by a young man

ਲੁਧਿਆਣਾ   :   ਥਾਣਾ ਡਿਵੀਜ਼ਨ ਨੰਬਰ ਦੋ ਦੇ ਘੇਰੇ ਅੰਦਰ ਪੈਂਦੇ ਇਲਾਕੇ ਇਸਲਾਮਗੰਜ ਵਿਚ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਲੜਕੀ ‘ਤੇ ਨੌਜਵਾਨਾਂ ਵਲੋਂ ਕਾਤਲਾਨਾ ਹਮਲਾ ਕੀਤਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਹਾਲਤ ਵਿਚ ਲੜਕੀ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਈ ਲੜਕੀ ਦੀ ਸ਼ਨਾਖਤ ਰਿਤੂ ਵਜੋਂ ਕੀਤੀ ਗਈ ਹੈ।

ਪੁਲਿਸ ਅਨੁਸਾਰ ਰਿਤੂ ਪਿਛਲੇ ਚਾਰ ਮਹੀਨੇ ਤੋਂ ਸਤੀਸ਼ ਨਾਮੀ ਨੌਜਵਾਨ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਵਿਚਾਲੇ ਆਪਸ ਵਿਚ ਤਕਰਾਰ ਚੱਲ ਰਿਹਾ ਸੀ। ਔਰਤ ਇਸਲਾਮਗੰਜ ਵਿਚ ਜਾ ਰਹੀ ਸੀ ਕਿ ਸਤੀਸ਼ ਨੇ ਉਸਨੂੰ ਘੇਰ ਲਿਆ ਥੋੜ੍ਹੀ ਜਿਹੀ ਤਕਰਾਰ ਉਪਰੰਤ ਸਤੀਸ਼ ਨੇ ਆਪਣੇ ਪਾਸ ਰੱਖਿਆ ਦਾਤ ਕੱਢ ਲਿਆ ਅਤੇ ਰੀਤੂ ‘ਤੇ ਹਮਲਾ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending