ਪੰਜਾਬੀ
ਹਲਕਾ ਦਾਖਾ ‘ਚ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਕਾਸ ਬਦਲੇ ਵੋਟ ਦੀ ਮੰਗ
Published
3 years agoon

ਮੁੱਲਾਂਪੁਰ-ਦਾਖਾ (ਲੁਧਿਆਣਾ ) : ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (ਗਠਜੋੜ) ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਵੋਟ ਲਈ ਚੋਣ ਜਲਸਿਆਂ ਸਮੇਂ ਪਿੰਡ-ਪਿੰਡ ਵੋਟਰਾਂ ਦੇ ਬਨੇਰਿਆਂ ਤੇ ਤੱਕੜੀ ਵਾਲੇ ਪੀਲੇ ਝੰਡਿਆਂ ਦੀ ਭਰਮਾਰ ਜਿੱਥੇ ਇਯਾਲੀ ਸਮਰਥਕਾਂ ਦੇ ਜੋਸ਼ ‘ਚ ਵਾਧਾ ਕਰ ਰਹੀ ਹੈ, ਉਥੇ ਇਯਾਲੀ ਦੀ ਵਧਦੀ ਵੋਟ ਦਾ ਅਨੁਮਾਨ ਸਹਿਜੇ ਹੀ ਲੱਗ ਜਾਂਦਾ ਹੈ।
ਪਿੰਡ ਦੇਤਵਾਲ ਸਮੇਤ ਦਰਜਨਾਂ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਲਈ ਵੋਟ ਦੀ ਅਪੀਲ ਲਈ ਪਹੁੰਚੇ ਮਨਪ੍ਰੀਤ ਸਿੰਘ ਇਯਾਲੀ ਦੀਆਂ ਚੋਣ ਮੀਟਿੰਗਾਂ ਰੈਲੀ ਬਣ ਨਿਬੜੀਆਂ। ਹਰ ਪਿੰਡ ‘ਚ ਲੋਕਾਂ ਦਾ ਆਪ ਮੁਹਾਰੇ ਮਨਪ੍ਰੀਤ ਸਿੰਘ ਇਯਾਲੀ ਨੂੰ ਵੋਟ ਦੇ ਵਿਸ਼ਵਾਸ ਲਈ ਅੱਗੇ ਆਉਣਾ ਉਸ ਦੀ ਜਿੱਤ ਦਾ ਪ੍ਰਤੀਕ ਬਣ ਗਿਆ।
ਚੋਣ ਜਲਸੇ ਨੂੰ ਸੰਬੋਧਨ ਸਮੇਂ ਮਨਪ੍ਰੀਤ ਸਿੰਘ ਇਯਾਲੀ ਵਿਕਾਸ ਬਦਲੇ ਵੋਟ ਦੀ ਮੰਗ ਕਰ ਰਿਹਾ। ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਇਯਾਲੀ ਨੂੰ ਵੋਟ ਸਮੇਂ ਚੋਣ ਜਲਸੇ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਰਾਹੀਂ ਹਲਕਾ ਦਾਖਾ ‘ਚ ਛੱਪੜਾਂ ਦਾ ਨਵੀਨੀਕਰਨ ਅਤੇ ਹਾਈਟੈਕ ਖੇਡ ਗਰਾਊਾਡ-ਕਮ ਪਾਰਕ ਹਲਕਾ ਦਾਖਾ ਨੂੰ ਭਾਰਤ ਵਿਚ ਨੰਬਰ ਇੱਕ ‘ਤੇ ਲੈ ਗਏ, ਜਿਸ ਦੀ ਮਿਸਾਲ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਇਯਾਲੀ ਨੂੰ ਵਿਕਾਸ ਬਦਲੇ ਮਿਲੇ ਸਨਮਾਨ ਤੋਂ ਮਿਲਦੀ ਹੈ।
ਦੇਤਵਾਲ, ਹੋਰਨਾਂ ਪਿੰਡਾਂ ‘ਚ ਇਯਾਲੀ ਨੂੰ ਵੋਟ ਦੀ ਅਪੀਲ ਸਮੇਂ ਦਾਖਾ ਸਰਕਲ ਪ੍ਰਧਾਨ ਲਖਵੀਰ ਸਿੰਘ ਦੇਤਵਾਲ, ਜੱਥੇਦਾਰ ਹਰਬੰਸ ਸਿੰਘ, ਗੁਰਨਾਮ ਸਿੰਘ, ਪ੍ਰੀਤਮ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਪੰਚ ਮੋਹਣ ਸਿੰਘ, ਰਤਨ ਸਿੰਘ ਵਾਲੀਆ, ਬਲਵਿੰਦਰ ਸਿੰਘ ਵਾਲੀਆ, ਜਗਜੀਤ ਸਿੰਘ ਤੂਰ, ਨਛੱਤਰ ਸਿੰਘ, ਸੇਵਾ ਸਿੰਘ, ਸਰਵਣ ਸਿੰਘ, ਗੁਰਮੇਲ ਸਿੰਘ, ਜਗਪਾਲ ਸਿੰਘ ਮਾਹਲ ਤੇ ਹੋਰਨਾਂ ਵਲੋਂ ਇਯਾਲੀ ਨੂੰ ਵੋਟ ਦੀ ਅਪੀਲ ਕੀਤੀ।
You may like
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਹਲਕਾ ਦਾਖਾ ਵਾਸੀਆਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ – ਇਯਾਲੀ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ