Connect with us

ਪੰਜਾਬੀ

ਹਲਕਾ ਆਤਮ ਨਗਰ ਤੋਂ ਢਾਂਡਾ ਨੇ ਚੋਣ ਪ੍ਰਚਾਰ ਵਿਚ ਲਿਆਂਦੀ ਤੇਜ਼ੀ

Published

on

Dhanda from Halqa Atam Nagar speeds up the election campaign

ਲੁਧਿਆਣਾ   :   ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਆਤਮ ਨਗਰ ਤੋਂ ਸਾਂਝੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਵਿਸ਼ਕਰਮਾ ਕਾਲੋਨੀ, ਗੁਰੂ ਨਾਨਕ ਕਲੋਨੀ, ਕਰਨੈਲ ਸਿੰਘ ਨਗਰ ਅਤੇ ਦੁੱਗਰੀ ਦੇ ਫੌਜੀ ਮੁਹੱਲਾ ‘ਚ ਮੀਟਿੰਗ ਕੀਤੀਆਂ।

ਇਸ ਮੌਕੇ ਢਾਂਡਾ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਆਉਣ ‘ਤੇ ਹਲਕੇ ਦਾ ਵੱਡੇ ਪੱਧਰ ‘ਤੇ ਵਿਕਾਸ ਕੀਤਾ ਜਾਵੇਗਾ। ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ 2017 ਦੇ ਵਿਚ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਉਣ ਦੇ ਵਿਚ ਕਾਮਯਾਬ ਹੋ ਗਈ ਸੀ, ਜਿਸ ਦਾ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋਇਆ ਤੇ ਪੰਜਾਬ ਵਿਚ ਵਿਕਾਸ ਰੁਕ ਗਿਆ।

ਉਨ੍ਹਾਂ ਦੱਸਿਆ ਕਿਹਾ ਕਿ ਲੁਧਿਆਣੇ ਵਿਚ ਕਾਂਗਰਸ ਦੇ ਸਭ ਤੋਂ ਵੱਧ ਕੌਂਸਲਰ, ਕਾਂਗਰਸੀ ਵਿਧਾਇਕ, ਕਾਂਗਰਸੀ ਐਮ.ਪੀ. ਅਤੇ ਸ਼ਹਿਰ ਦਾ ਮੇਅਰ ਵੀ ਕਾਂਗਰਸੀ ਸੀ, ਲੇਕਿਨ ਫੇਰ ਵੀ ਆਤਮ ਨਗਰ ਦਾ ਕਾਂਗਰਸੀ ਹਲਕਾ ਇੰਚਾਰਜ ਕੜਵੱਲ ਪੰਜ ਸਾਲਾਂ ਵਿਚ ਹਲਕੇ ਵਿਚ ਕੁਝ ਨਾ ਕਰ ਸਕੇ। ਇਸ ਮੌਕੇ ਅਮਰੀਕ ਸਿੰਘ, ਸੰਜੀਵ ਲਾਲੀ, ਸਵਰਨ ਸਿੰਘ, ਜਗਦੀਪ ਸਿੰਘ ਸੋਖੀ, ਹਾਕਮ ਸਿੰਘ, ਕਿਰਪਾਲ ਸਿੰਘ, ਬਲਵਿੰਦਰ ਸਿੰਘ ਸਮੇਤ ਹੋਰ ਅਕਾਲੀ ਆਗੂ ਮੌਜੂਦ ਸਨ।

Facebook Comments

Trending