ਅਪਰਾਧ
ਡਰੱਗ ਰਿਪੋਰਟ ਲੀਕ, ਮੁੱਖ ਮੰਤਰੀ ਚੰਨੀ ਨੇ ਜਾਂਚ ਤੇ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ
Published
3 years agoon

ਚੰਡੀਗੜ੍ਹ : ਨਸ਼ਿਆਂ ਦੇ ਮਾਮਲਿਆਂ ਦੀ ਮੁੜ ਜਾਂਚ ਸਬੰਧੀ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਰਿਪੋਰਟ ਲੀਕ ਹੋਣ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਮਾਮਲਾ ਦਰਜ ਕਰਨ ਲਈ ਵੀ ਕਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਿਪੋਰਟ ਦਾ ਸਿਰਫ਼ ਇਕ ਹਿੱਸਾ ਹੀ ਲੀਕ ਹੋਇਆ ਹੈ ਜੋ ਬਹੁਤ ਛੋਟਾ ਹੈ।
ਮੁੱਖ ਮੰਤਰੀ ਚੰਨੀ ਨੇ ਦੋਸ਼ ਲਾਇਆ ਕਿ ਨਸ਼ੇ ਦੇ ਮਾਮਲੇ ਵਿਚ ਫਸੀਆਂ ਵੱਡੀਆਂ ਮੱਛੀਆਂ ਅਜਿਹੀਆਂ ਗੱਲਾਂ ਕਰ ਰਹੀਆਂ ਹਨ। ਉਹ ਜਾਣਦੇ ਹਨ ਕਿ ਸਰਕਾਰ ਨੇ ਉਨ੍ਹਾਂ ਦੇ ਖਿਲਾਫ ਨਕੇਲ ਕੱਸ ਦਿੱਤਾ ਹੈ . ਉਹ ਹੀ ਅਫਸਰਾਂ ਨੂੰ ਭੱਜਣ ਦੀਆਂ ਧਮਕੀਆਂ ਦੇ ਰਹੇ ਹਨ ਪਰ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਸ ਮਸਲੇ ਨੂੰ ਵੀ ਹੱਲ ਕਰੇਗੀ।
ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਐੱਸਕੇ ਅਸਥਾਨਾ ਦੀ 40 ਪੰਨਿਆਂ ਦੀ ਅਦਾਲਤਾਂ ਤੇ ਈਡੀ ਕੋਲ ਨਸ਼ਿਆਂ ਦੇ ਕੇਸਾਂ ਆਦਿ ਦੇ ਲੰਬਿਤ ਪਏ ਕੇਸਾਂ ਦਾ ਨਿਰੀਖਣ ਕਰਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਜਿਸ ਵਿਚ ਉਸ ਨੇ ਅਗਲੇਰੀ ਜਾਂਚ ਲਈ ਅੱਠ ਸਵਾਲ ਖੜ੍ਹੇ ਕੀਤੇ। ਉਨ੍ਹਾਂ ਬਿਕਰਮ ਮਜੀਠੀਆ ਵਿਰੁੱਧ ਜਾਂਚ, ਐਸਟੀਐਫ ਤੇ ਇਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ।
ਇਸ ਰਿਪੋਰਟ ਦੇ ਲੀਕ ਹੋਣ ਤੋਂ ਬਾਅਦ ਸਰਕਾਰ ਦੀ ਭਾਰੀ ਆਲੋਚਨਾ ਹੋਈ ਸੀ। ਇਸ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਇਕ ਸਾਲ ਦੌਰਾਨ ਸਰਕਾਰ ਕਿਸੇ ਹੋਰ ਵੱਡੇ ਮਾਮਲੇ ਵਿਚ ਫਸ ਰਹੀ ਹੈ।
You may like
-
ਨਸ਼ਿਆਂ ਦੀ ਸਮੱਸਿਆ ‘ਤੇ ਚਰਚਾ ਕਰਨ ਲਈ ਬੁਲਾਇਆ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ – ਡਾ. ਇੰਦਰਜੀਤ ਸਿੰਘ
-
ਨਸੀਬ ਕੈਂਸਰ ਕੇਅਰ ਸੁਸਾਇਟੀ ਵਲੋਂ ਨਸ਼ਿਆਂ ਅਤੇ ਕੈਂਸਰ ਵਿਰੁੱਧ ਲਗਾਇਆ ਜਾਗਰੂਕਤਾ ਕੈਂਪ
-
ਲੁਧਿਆਣਾ ‘ਚ ਤਲਾਸ਼ੀ ਮੁਹਿੰਮ, ਡੀਜੀਪੀ ਨੇ ਬੱਸ ਸਟੈਂਡ ਤੋਂ ਕੀਤੀ ਚੈਕਿੰਗ ਦੀ ਸ਼ੁਰੂਆਤ
-
DRI ਦੀ ਵੱਡੀ ਕਾਰਵਾਈ : ਪੰਜਾਬ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਜ਼ਬਤੀ
-
ਲੁਧਿਆਣਾ ਪੁਲਿਸ ਨੇ 3 ਮਾਮਲਿਆਂ ‘ਚ 5 ਨਸ਼ਾ ਤਸਕਰ ਕੀਤੇ ਕਾਬੂ: 55 ਹਜ਼ਾਰ ਦੇ ਨਸ਼ੀਲੇ ਪਦਾਰਥ ਬਰਾਮਦ
-
ਵਿਦਿਆਰਥੀਆਂ ਨੇ ਪੇਂਡੂ ਭਾਈਚਾਰੇ ਨੂੰ ਸਮਾਜਿਕ ਬੁਰਾਈਆਂ ਬਾਰੇ ਕੀਤਾ ਜਾਗਰੂਕ