Connect with us

ਅਪਰਾਧ

ਜਗਰਾਓਂ ‘ਚ ਗੋਲ਼ੀਆਂ ਚਲਾ ਕੇ ਸ਼ਰਾਬ ਦੇ ਠੇਕੇ ਤੋਂ 77 ਹਜ਼ਾਰ ਰੁਪਏ ਲੁੱਟੇ

Published

on

He looted Rs 77,000 from a liquor contract by firing on Jagraon

ਜਗਰਾਓਂ / ਲੁਧਿਆਣਾ : ਜਗਰਾਓਂ ਨੇੜੇ ਭੰਮੀਪੁਰਾ ਕਲਾਂ ਦੋ ਸ਼ਰਾਬ ਦੇ ਠੇਕੇ ਤੋਂ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ 77 ਹਜ਼ਾਰ ਰੁਪਏ ਦੀ ਲੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਾਬ ਦੇ ਠੇਕੇ ਦੇ ਮਾਲਕ ਦੀਪਕ ਕੁਮਾਰ ਲੂੰਬਾ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾ ਬੀਤੀ ਰਾਤ ਸ਼ਰਾਬ ਦੇ ਠੇਕਿਆ ਤੋਂ ਪੈਸੇ ਇਕੱਠੇ ਕਰ ਰਹੇ ਸੀ ਅਤੇ ਜਦੋਂ ਠੇਕਾ ਸ਼ਰਾਬ ਦੇਸੀ ਬਰਾਚ ਭੰਮੀਪੁਰਾ ਕਲਾਂ ਦੋ ਤੇ ਜਾ ਕੇ ਉਨ੍ਹਾਂ ਆਪਣੀ ਬਲੈਰੋ ਗੱਡੀ ਰੋਕੀ ਤਾਂ ਪਹਿਲਾ ਤੋਂ ਤਿਆਰ ਖੜ੍ਹੇ ਦੋ ਨਕਾਬਪੋਸ਼ ਲੁਟੇਰਿਆਂ ਨੇ ਗੱਡੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਜਿਸ ਨਾਲ ਗੱਡੀ ਤੇ 5-6 ਗੋਲੀਆਂ ਲੱਗੀਆਂ ਅਤੇ ਉਨ੍ਹਾਂ ਤੋ 77 ਹਾਜ਼ਰ ਰੁਪਏ ਖੋਹ ਕੇ ਦੋਵੇ ਨਕਾਬਪੋਸ਼ ਲਟੇਰੇ ਪਿੰਡ ਡੱਲਾ ਵੱਲ ਨੂੰ ਭੱਜ ਗਏ।

ਜਿਸ ਦੀ ਉਨ੍ਹਾਂ ਸੂਚਨਾ ਤੁਰੰਤ ਪੁਲਿਸ ਥਾਣਾ ਹਠੂਰ ਨੂੰ ਦਿੱਤੀ ਅਤੇ ਕੁਝ ਹੀ ਮਿੰਟਾ ਵਿਚ ਪੁਲਿਸ ਥਾਣਾ ਹਠੂਰ ਦੀ ਟੀਮ ਅਤੇ ਡੀਐੱਸਪੀ ਰਾਏਕੋਟ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਪੁਲਿਸ ਥਾਣਾ ਹਠੂਰ ਦੇ ਐੱਸਐੱਚਓ ਜਤਿੰਦਰ ਸਿੰਘ ਨੇ ਕਿਹਾ ਕਿ ਠੇਕੇ ਦੇ ਮਾਲਕ ਦੀਪਕ ਕੁਮਾਰ ਲੂੰਬਾ ਪੁੱਤਰ ਪਵਨ ਕੁਮਾਰ ਵਾਸੀ ਜਗਰਾਓ ਦੇ ਬਿਆਨਾ ਦੇ ਅਧਾਰ ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Facebook Comments

Trending