ਪੰਜਾਬੀ
ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ ਲੋਕ ਅਰਪਨ
Published
3 years agoon

ਲੁਧਿਆਣਾ : ਖਾੜੀ ਦੇਸ਼ ਸਾਊਦੀ ਅਰਬ ‘ਚ ਵੱਸਦੇ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦੇ ਪਲੇਠੇ ਨਾਵਲ ਨੇਤਰ ਦਾ ਤੀਜੇ ਮਹੀਨੇ ਤੀਜਾ ਸੰਸਕਰਨ ਪ੍ਰਕਾਸ਼ਤ ਹੋਣਾ ਜਿੱਥੇ ਸਿਰਜਕ ਦੀ ਸਮਰਥਾ ਦੀ ਤਸਦੀਕ ਹੈ ਓਥੇ ਇਹ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਨੌਜਵਾਨ ਪੀੜ੍ਹੀ ਦਾ ਸਾਹਿੱਤ ਪੜ੍ਹਨ ਵੱਲ ਰੁਝਾਨ ਵਧਿਆ ਹੈ
ਨੇਤਰ ਦਾ ਤੀਜਾ ਸੰਸਕਰਨ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਾਇਲ(ਲੁਧਿਆਣਾ) ਨੇੜਲੇ ਪਿੰਡ ਦਾਊਮਾਜਰਾ ਦਾ ਜੰਮਪਲ ਇਹ ਨਾਵਲਕਾਰ ਬਚਪਨ ਵਿੱਚ ਹੀ ਪਿਤਾ ਜੀ ਦੇ ਸੁਰਗਵਾਸ ਹੋਣ ਕਾਰਨ ਸੰਘਰਸ਼ਸ਼ੀਲ ਰਿਹਾ ਹੈ। ਪਹਿਲਾਂ ਬਹਿਰੀਨ ਤੇ ਹੁਣ ਸਾਊਦੀ ਅਰਬ ਚ ਵੱਸਦੇ ਇਸ ਨੌਜਵਾਨ ਨੇ ਖਾੜੀ ਦੇਸ਼ ਚ ਵੱਸਦੇ ਲੇਖਕਾਂ ਚੋਂ ਪ੍ਰਥਮ ਨਾਵਲਕਾਰ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ।
ਇਸ ਨਾਵਲ ਨੂੰ ਅਮਰੀਕਾ ਵੱਸਦੀ ਲੇਖਿਕਾ ਪਰਵੇਜ਼ ਸੰਧੂ ਨੇ ਆਪਣੀ ਪੁੱਤਰੀ ਦੀ ਯਾਦ ਚ ਸਥਾਪਤ ਸੰਸਥਾ ਸਵੀਨਾ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਕੀਤਾ ਹੈ। ਨਾਵਲ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਦਾਊਮਾਜਰਾ ਨੇ ਦੱਸਿਆ ਕਿ ਇਹ ਨਾਵਲ ਮੇਰੇ ਪਿੰਡ ਨੂੰ ਸਮਰਪਿਤ ਹੈ ਜਿਸਨੇ ਮੈਨੂੰ ਆਪਣਾ ਨਾਮ ਦਿੱਤਾ। ਪਿੰਡ ਦੇ ਉਨ੍ਹਾਂ ਬਜ਼ੁਰਗਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਮੈਨੂੰ ਸਹੀ ਤੇ ਗਲਤ ਦੀ ਪਛਾਣ ਦੱਸੀ। ਜਿੱਥੋਂ ਦੀ ਹਰ ਮਾਂ ਨੇ ਮੈਨੂੰ ਅਸੀਸਾਂ ਨਾਲ ਨਿਵਾਜਿਆ।
You may like
-
ਬੁੱਢਾ ਦਰਿਆ ਜਲਦ ਹੀ ਪ੍ਰਦੂਸ਼ਣ ਮੁਕਤ ਹੋਵੇਗਾ – ਸੰਤ ਬਲਬੀਰ ਸਿੰਘ ਸੀਚੇਵਾਲ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਜਪਾਨੀ ਕਿਤਾਬ ਇਕੀਗਾਈ ਦਾ ਪੰਜਾਬੀ ਅਨੁਵਾਦ ਕੀਤਾ ਰਿਲੀਜ਼
-
ਪ੍ਰੋਃ ਸੁਖਵੰਤ ਗਿੱਲ ਦੀ ਪੁਸਤਕ “ਯਾਦਾਂ ਦੀ ਪਟਾਰੀ” ਮੰਤਰੀ ਧਾਲੀਵਾਲ ਵੱਲੋਂ ਲੋਕ ਅਰਪਣ
-
ਡਾਃ ਗੁਰਪ੍ਰੀਤ ਸਿੰਘ ਧੁੱਗਾ ਦਾ ਪਲੇਠਾ ਨਾਵਲ “ਚਾਲੀ ਦਿਨ” ਲੋਕ ਅਰਪਣ
-
ਪੀ.ਏ.ਯੂ ਵਿਖੇ ਮਿਗਲਾਨੀ ਰਚਿਤ ਪੁਸਤਕ ਐਪੀਜੀਨੋਮਿਕਸ ਕੀਤੀ ਗਈ ਰਲੀਜ਼
-
ਲਾਲਪੁਰਾ ਵਲੋਂ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਲੋਕ ਅਰਪਿਤ