Connect with us

ਪੰਜਾਬੀ

 ਸਾਂਝੇ ਫਰੰਟ ਵੱਲੋਂ 19 ਦਸੰਬਰ ਨੂੰ ਖਰੜ ਵਿਖੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰ ਕਰਨਗੇ ਰੋਸ ਰੈਲੀ

Published

on

The United Front will hold a protest rally on December 19 in Kharar against thousands of employees and pensioners
ਲੁਧਿਆਣਾ  :  ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ ਪੰਜਾਬ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਵੱਲੋਂ 19 ਦਸੰਬਰ ਨੂੰ ਖਰੜ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਵਿਸ਼ਾਲ ਰੈਲੀ ਕੀਤੀ ਜਾਵੇਗੀ।  ਇਸ ਮੌਕੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ  ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸਨਰਾਂ ਨੂੰ 31-12-2015 ਤੋਂ 125 % ਡੀ.ਏ. ‘ਤੇ 20 % ਵਾਧੇ ਦੀ ਜਾਇਜ਼ ਮੰਗ ਨੂੰ ਲਗਾਤਾਰ ਮੰਨਣ ਤੋਂ ਪਾਸਾ ਵੱਟਿਆ ਜਾ ਰਿਹਾ ਹ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕੁੱਝ ਦੇਣ ਦੀ ਬਜਾਏ ਉਨ੍ਹਾਂ ਦੀਆਂ ਤਨਖਾਹਾਂ ਤੇ ਭੱਤਿਆਂ ਉਪਰ ਲਗਾਤਾਰ ਕੱਟ ਲਗਾਇਆ ਜਾ ਰਿਹਾ। ਜਿਸ ਅਧੀਨ ਪੇਂਡੂ ਖੇਤਰ ਵਿੱਚ  ਸੇਵਾ ਨਿਭਾ ਰਹੇ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਪੇਂਡੂ ਭੱਤਾ ਰੋਕਣ  ਅਤੇ ਜਨਵਰੀ 2016 ਤੋਂ ਬਾਅਦ ਨਿਯੁਕਤ ਸਮੂਹ ਮੁਲਾਜ਼ਮਾਂ ਨੂੰ ਪ੍ਰਵੇਸ਼ਨਲ ਪੀਰੀਅਡ  ਦੌਰਾਨ ਕੇਵਲ ਮੁਢਲੀ ਤਨਖਾਹ ਦੇਣ ਦੇ ਫੈਸਲੇ ਨਾਲ ਮੁਲਾਜ਼ਮਾਂ ਵਿੱਚ ਹਾਹਾਕਾਰ ਮੱਚ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 11% ਡੀ.ਏ. ਨੂੰ ਜੁੁਲਾਈ 2021 ਤੋਂ ਜਾਰੀ ਕਰਨ ਦੀ ਬਜਾਏ ਨਵੰਬਰ 2021 ਤੋਂ ਜਾਰੀ ਕਰਕੇ ਪੰਜਾਬ ਦੇ 7 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਨਾਦਰਸ਼ਾਹੀ ਫੈਸਲੇ ਤੁਰੰਤ ਵਾਪਸ ਲਏ ਜਾਣ ਅਤੇ  01-01-16 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਮੁਢਲੀ ਤਨਖਾਹ ‘ਚ ਗ੍ਰੇਡ ਪੇਅ ਜੋੜਨ ਉਪਰੰਤ ਬਣਦੀ ਤਨਖ਼ਾਹ ‘ਤੇ 2.72 ਦਾ ਗੁਣਾਂਕ ਦਿੱਤਾ ਜਾਵੇ ।
ਸਾਂਝੇ ਫਰੰਟ ਨੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੇ ਖੋਖਲੇ ਐਲਾਨਾਂ ਦੀ ਸਿਆਸਤ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ 19 ਦਸੰਬਰ ਨੂੰ ਖਰੜ ਵਿਖੇ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ।

Facebook Comments

Advertisement

Trending