Connect with us

ਅਪਰਾਧ

CIB ਨੇ ਰੇਲਵੇ ਸਟੇਸ਼ਨ ‘ਤੇ ਫੜੇ 3 ਮੁਲਜ਼ਮ, ਅਧਿਕਾਰੀਆਂ ਦੇ ਨਾਂ ਤੋਂ ਟਿਕਟਾਂ ਕਢਵਾ ਕੇ ਕਰਦੇ ਸਨ ਬਲੈਕ

Published

on

3 accused caught by CIB at the railway station, used to blackmail tickets in the name of officials

ਲੁਧਿਆਣਾ : ਫਿਰੋਜ਼ਪੁਰ ਮੰਡਲ ਦੀ ਸੀਆਈਬੀ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਤਤਕਾਲ ਟਿਕਟਾਂ ਨੂੰ ਬਲੈਕ ਕਰਦੇ ਸਨ। ਫੜੇ ਗਏ ਮੁਲਜ਼ਮਾਂ ਵਿਚੋਂ ਦੋ ਰੇਲਵੇ ਮੁਲਾਜ਼ਮ ਹਨ ਤੇ ਇਕ ਦੁਕਾਨਦਾਰ ਹੈ। ਦੁਕਾਨਦਾਰ ਦੀ ਸੈਟਿੰਗ ਰੇਲਵੇ ਮੁਲਾਜ਼ਮਾਂ ਨਾਲ ਸੀ, ਜੋ ਉਸ ਨੂੰ ਤਤਕਾਲ ਟਿਕਟ ਲਿਆ ਕੇ ਦਿੰਦੇ ਸਨ। ਫੜੇ ਰੇਲਵੇ ਮੁਲਾਜ਼ਮਾਂ ਦੀ ਪਛਾਣ ਪ੍ਰਕਾਸ਼ ਕੁਮਾਰ ਯਾਦਵ (48) ਵਾਸੀ ਰੇਲਵੇ ਕਾਲੋਨੀ ਤੇ ਮੁਕੇਸ਼ (31) ਵਜੋਂ ਹੋਈ ਹੈ। ਤੀਜਾ ਮੁਲਜ਼ਮ ਜਸਪਾਲ ਸਿੰਘ ਹੈ ਜੋ ਦੁਕਾਨਦਾਰ ਹੈ।

ਦੋਵੇਂ ਰੇਲਵੇ ਮੁਲਾਜ਼ਮ ਤਤਕਾਲ ਟਿਕਟ ਕਢਵਾਉਣ ਲਈ ਸਵੇਰੇ ਹੀ ਰਿਜ਼ਰਵੇਸ਼ਨ ਸੈਂਟਰ ‘ਤੇ ਪਹੁੰਚ ਜਾਂਦੇ ਸਨ। ਰੋਜ਼ਾਨਾ 1-1 ਕਰਕੇ ਉਹ ਟਿਕਟ ਕਢਵਾਉਣ ਜਾਂਦੇ ਸਨ। ਹਰ ਵਾਰ ਕਿਸੇ ਅਧਿਕਾਰੀ ਦੇ ਨਾਂ ਦੀ ਵਰਤੋਂ ਕਰਦੇ ਸਨ ਕਿ ਸਾਹਿਬ ਦੇ ਰਿਸ਼ਤੇਦਾਰਾਂ ਦੀ ਟਿਕਟ ਹੈ। ਉਹ ਹਰੇਕ ਟਿਕਟ ਪ੍ਰਤੀ 500 ਰੁਪਏ ਵੱਧ ਵਸੂਲਦੇ ਸਨ। ਦੁਕਾਨਦਾਰ ਤੋਂ ਦੋ ਟਿਕਟ ਮਿਲੀ ਹੈ ਜਿਨ੍ਹਾਂ ਦੀ ਕੀਮਤ 5940 ਤੇ 2410 ਰੁਪਏ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਰੇਲਵੇ ਸਟੇਸ਼ਨ ਦੇ ਆਸ-ਪਾਸ ਵੱਡੇ ਪੱਧਰ ‘ਤੇ ਟਿਕਟ ਬਲੈਕ ਦਾ ਕੰਮ ਚੱਲਦਾ ਹੈ ਪਰ ਕਦੇ ਲੁਧਿਆਣਾ ਆਰਪੀਐੱਫ ਨੇ ਮਿਲੀਭੁਗਤ ਦੀ ਵਜ੍ਹਾ ਨਾਲ ਇਸ ਨੂੰ ਬੰਦ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ। ਹੁਣ ਜਦੋਂ ਉੱਤਰ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਇਸ ਵੱਲ ਧਿਆਨ ਪਿਆ ਤਾਂ ਸੀਆਈਬੀ ਨੇ ਵੀ ਛਾਪਾ ਮਾਰ ਕੇ ਤਿੰਨ ਵਿਅਕਤੀ ਫੜੇ ਹਨ।

Facebook Comments

Trending