ਪੰਜਾਬੀ
ਜ਼ਿਲ੍ਹਾ ਪ੍ਰੀਸ਼ਦ ਦਾ ਬਜਟ ਸਾਲ 2022-23 ਸਰਬ ਸੰਮਤੀ ਨਾਲ ਪਾਸ – ਜੰਡਾਲੀ
Published
3 years agoon

ਲੁਧਿਆਣਾ : ਜਿਲ੍ਹਾ ਪ੍ਰੀਸ਼ਦ ਲੁਧਿਆਣਾ ਹਾਉਸ ਦੀ ਮੀਟਿੰਗ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰਮੁੱਖ ਤੌਰ ‘ਤੇ ਨਵੇ ਚੁਣੇ ਗਏ ਵਿਧਾਇਕ ਪਹਿਲੀ ਵਾਰ ਹਾਜਰ ਹੋਏ ਜਿਹਨਾਂ ਵਿੱਚ ਸਰਵਜੀਤ ਕੋਰ ਮਾਣੁਕੇ, ਮਨਵਿੰਦਰ ਸਿੰਘ ਗਿਆਸਪੁਰਾ, ਤਰਨਪ੍ਰੀਤ ਸਿੰਘ ਸੋਂਦ, ਜੀਵਨ ਸਿੰਘ ਸੰਗੋਵਾਲ, ਹਾਕਮ ਸਿੰਘ ਠੇਕੇਦਾਰ, ਜਗਤਰ ਸਿੰਘ ਦਿਆਲਪੁਰਾ, ਮਨਪ੍ਰੀਤ ਸਿੰਘ ਇਆਲੀ ਅਤੇ ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਸ
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਡੀ.ਡੀ.ਪੀ.ਓ. ਸ੍ਰੀ ਸੰਜੀਵ ਕੁਮਾਰ, ਸਾਰੀਆਂ ਪੰਚਾਇਤ ਸੰਮਤੀਆ ਦੇ ਚੇਅਰਮੈਨ ਸਾਹਿਬਾਨ ਅਤੇ ਜਿਲ੍ਹਾ ਪੀ੍ਰਸ਼ਦ ਦੇ ਮੈਬਰ ਸਹਿਬਾਨ ਵੀ ਸ਼ਾਮਲ ਹੋਏ ਜਿਸ ਵਿੱਚ ਜਿਲ੍ਹਾ ਪੀ੍ਰਸ਼ਦ ਲੁਧਿਆਣਾ ਅਤੇ 13 ਬਲਾਕ ਸਮਤੀਆਂ ਦਾ ਸਾਲ 2022-23 ਦਾ ਬਜਟ ਲਗਭਗ 30 ਕਰੋੜ 42 ਲੱਖ ਦਾ ਪਾਸ ਕੀਤਾ ਗਿਆ। ਇਸ ਤੌ ਇਲਾਵਾ ਮਗਨਰੇਗਾ ਸਕੀਮ ਦਾ ਸਾਲ 2022-23 ਦਾ 100 ਕਰੋੜ 13 ਲੱਖ ਦਾ ਬਜਟ ਹਾਉਸ ਵਿੱਚ ਰਖਿਆ ਗਿਆ। ਉਕਤ ਬਜਟ ਮੀਟਿੰਗ ਵਿੱਚ ਹਾਜਰ ਮੈਬਰਾਂ ਦੀ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਤੋ ਇਲਾਵਾ ਮਗਨਰੇਗਾ ਸਕੀਮ ਅਧੀਨ ਚਲ ਰਹੀਆਂ ਵੱਖ-ਵੱਖ ਸਕੀਮਾਂ ਵਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਬਾਅਦ ਚੇਅਰਮੈਨ ਸ.ਯਾਦਵਿੰਦਰ ਸਿੰਘ ਜਡਾਂਲੀ ਨੇ ਕਿਹਾ ਕਿ ਜਿਲ੍ਹਾ ਪ੍ਰਸ਼ੀਦ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਅਪਣਾ ਪੂਰਾ ਯੋਗਦਾਨ ਪਾਵੇਗੀ ਅਤੇ ਪੰਜਾਬ ਪ੍ਰਦੇਸ਼ ਦੀ ਸਰਕਾਰ ਨਾਲ ਸਹਿਯੋਗ ਕਰੇਗੀ। ਮੀਟਿੰਗ ਵਿੱਚ ਹਾਜ਼ਰ ਸਾਰੇ ਵਿਧਾਇਕ ਸਹਿਬਾਨਾਂ ਦਾ ਅਤੇ ਹਾਉਸ ਦੇ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਪਰਮਜੀਤ ਕੌਰ ਵਾਈਸ ਚੈਅਰਪਰਸਨ ਜਿਲ੍ਹਾ ਪ੍ਰੀਸ਼ਦ, ਸਤਨਾਮ ਸਿੰਘ ਸੋਨੀ, ਅਜਮੇਰ ਸਿੰਘ ਪੁਰਬਾ, ਕਿਰਪਾਲ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਬੁੱਢੇਵਾਲ, ਹਰਨੇਕ ਸਿੰਘ, ਲਖਵਿੰਦਰ ਸਿੰਘ, ਸਿਮਰਨਜੀਤ ਕੌਰ ਅਤੇ ਵਰਿੰਦਰ ਕੌਰ ਸਾਰੇ ਚੈਅਰਮੈਨ ਬਲਾਕ ਸੰਮਤੀ ਅਤੇ ਹਰਜਿੰਦਰ ਸਿੰਘ ਇਕਲਾਹਾ, ਅਮਰਦੀਪ ਕੌਰ ਅੜੈਚਾਂ, ਗੁਰਦੇਵ ਸਿੰਘ ਲਾਪਰਾਂ ਸਾਰੇ ਮੈਬਰ ਜਿਲ੍ਹਾ ਪ੍ਰੀਸ਼ਦ ਸ਼ਾਮਲ ਹੋਏ।
You may like
-
ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਹੁਕਮ
-
ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ‘ਚ ਬਣਾਏ ਜਾਣਗੇ ਮਗਨਰੇਗਾ ਜਾਬ ਕਾਰਡ
-
ਧਾਲੀਵਾਲ ਵੱਲੋਂ ਲੋਕਾਂ ਨੂੰ ਸੂਬੇ ‘ਚੋਂ ਨਸ਼ਿਆਂ ਦੀ ਅਲਾਮਤ ਦਾ ਸਫਾਇਆ ਕਰਨ ਲਈ ਪੰਜਾਬ ਸਰਕਾਰ ਦਾ ਸਾਥ ਦੇਣ ਦਾ ਸੱਦਾ
-
ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ‘ਪ੍ਰੀ ਮੌਨਸੂਨ ਵਾਟਰ ਕੰਜ਼ਰਵੇਸ਼ਨ ਵਰਕਸ ਕੰਪੇਨ’ ਜਾਰੀ
-
ਚੋਣ ਜ਼ਾਬਤੇ ਦੌਰਾਨ ਪੰਚਾਇਤੀ ਫੰਡ ਕੱਢਵਾ ਕੇ ਕਰੋੜਾਂ ਦਾ ਘਪਲਾ