Connect with us

ਪੰਜਾਬੀ

ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ‘ਚ ਬਣਾਏ ਜਾਣਗੇ ਮਗਨਰੇਗਾ ਜਾਬ ਕਾਰਡ

Published

on

MGNREGA job cards will be made in all blocks of district Ludhiana

ਲੁਧਿਆਣਾ :  ਮਗਨਰੇਗਾ ਸਕੀਮ ਅਧੀਨ ਜਾਰੀ ਦਿਸ਼ਾ-ਨਿਰਦੇਸਾਂ ਤਹਿਤ ਪਿੰਡ ਵਾਸੀਆ ਵੱਲੋ ਮਗਨਰੇਗਾ ਅਧੀਨ ਬਤੌਰ ਲੇਬਰ ਦਾ ਕੰਮ ਕਰਨ ਲਈ ਜੋਬ ਕਾਰਡ ਦਾ ਹੋਣਾ ਲਾਜ਼ਮੀ ਹੈ ਜਿਸਦੇ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ਵਿੱਚ 23 ਅਤੇ 24 ਨਵੰਬਰ ਨੂੰ ਮਗਨਰੇਗਾ ਅਧੀਨ ਜਾਬ ਕਾਰਡ ਕੈਂਪਸ ਲਗਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ਵਿੱਚ 23 ਅਤੇ 24 ਨਵੰਬਰ ਨੂੰ ਮਗਨਰੇਗਾ ਅਧੀਨ ਜਾਬ ਕਾਰਡ ਕੈਂਪਸ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਟਾਫ ਦੁਆਰਾ ਮਗਨਰੇਗਾ ਅਧੀਨ ਕੰਮ ਕਰਨ ਦੇ ਇੱਛੁਕ ਪਿੰਡ ਵਾਸੀਆ ਤੋ ਨਵੇ ਜਾਬ ਕਾਰਡ ਬਣਾਉਣ ਦੀਆ ਦਰਖਾਸਤਾ ਲਈਆ ਜਾਣਗੀਆ।

ਲਾਭਪਾਤਰੀਆਂ ਦੇ ਜਾਬ ਕਾਰਡ ਬਣਾਉਣ ਲਈ ਬਲਾਕ ਪੱਧਰੀ ਕੈਂਪਾਂ ਦਾ ਵੇਰਵਾ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ 23 ਅਤੇ 24 ਨਵੰਬਰ ਨੂੰ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਡੇਹਲੋ, ਦੋਰਾਹਾ, ਜਗਰਾਓਂ, ਖੰਨਾ, ਲੁਧਿਆਣਾ-1, ਲੁਧਿਆਣਾ-2, ਮਾਛੀਵਾੜਾ, ਪੱਖੋਵਾਲ, ਰਾਏਕੋਟ, ਸਮਰਾਲਾ, ਸਿਧਵਾਂ ਬੇਟ ਵਿਖੇ ਇਹ ਕੈਂਪ ਲੱਗਣਗੇ ਜਦਕਿ 23 ਨਵੰਬਰ ਨੂੰ ਬਲਾਕ ਮਲੌਦ ਅਧੀਨ ਲੋਧੀ ਪੱਤੀ ਧਰਮਸ਼ਾਲਾ, ਪਿੰਡ ਸਿਆੜ ਅਤੇ 24 ਨਵੰਬਰ ਨੂੰ ਬਲਾਕ ਮਲੌਦ ਅਧੀਨ ਧਰਮਸ਼ਾਲਾ ਪਿੰਡ ਸਿਹੌੜਾ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ। ਜਿਸਦੇ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਿ ਛੱਪੜਾਂ ਦਾ ਨਵੀਨੀਕਰਨ, ਨਹਿਰਾਂ ਅਤੇ ਖਾਲਿਆ ਦੀ ਸਫਾਈ, ਪਾਣੀ ਦੀ ਸਾਂਭ ਸੰਭਾਲ ਦੇ ਕੰਮ, ਰਿਚਾਰਜ ਪਿੱਟਾਂ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਸੋਲਿਡ ਵੇਸਟ ਮੈਂਨੇਜਮੈਂਟ ਪ੍ਰੌਜੈਕਟਸ, ਫਲੱਡ ਪ੍ਰੌਟੈਕਸ਼ਨ ਦੇ ਕੰਮ, ਪਲਾਂਟੇਸ਼ਨ ਅਤੇ ਪਲੇਅ ਗਰਾਉਂਡ ਪਾਰਕਾ ਦੀ ਉਸਾਰੀ ਦੇ ਕੰਮ ਆਦਿ।

Facebook Comments

Trending