Connect with us

ਪੰਜਾਬੀ

ਚੋਣ ਜ਼ਾਬਤੇ ਦੌਰਾਨ ਪੰਚਾਇਤੀ ਫੰਡ ਕੱਢਵਾ ਕੇ ਕਰੋੜਾਂ ਦਾ ਘਪਲਾ

Published

on

A scam of crores by withdrawing panchayat funds during election code of conduct

ਖੰਨਾ (ਲੁਧਿਆਣਾ ) : ਪੰਜਾਬ ‘ਚ ਪੰਚਾਇਤਾਂ ਦੀਆਂ ਚੋਣਾਂ ਤੋ ਪਹਿਲਾਂ ਸਰਕਾਰ ਨੇ ਜੁਲਾਈ 2018 ‘ਚ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਭੰਗ ਕਰ ਕੇ ਪੰਚਾਇਤਾਂ ਦਾ ਕੰਮਕਾਜ ਬੀਡੀਪੀਓ ਦੀ ਦੇਖ ਰੇਖ ਹੇਠ ਮਤੇ ਪਾ ਕੇ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ ਸੀ। ਇਹ ਜਾਣਕਾਰੀ ਪਿੰਡ ਰੋਹਣੋਂ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦਿੰਦੇ ਹੋਏ ਦੱਸਿਆ ਕਿ ਖੰਨਾ ਬਲਾਕ ਅਧੀਨ 67 ਪਿੰਡ ਆਉਦੇ ਹਨ। ਇਹਨਾਂ ਪਿੰਡਾਂ ਦੀ ਵਾਗਡੋਰ ਬੀਡੀਪੀਓ ਖੰਨਾ ਦੇ ਹੱਥਾਂ ਵਿੱਚ ਹੈ।

ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਚੋਣ ਜਾਂਬਤੇ ਦੌਰਾਨ ਵਿਕਾਸ ਕਾਰਜਾਂ ਦਾ ਕੰਮ ‘ਤੇ ਰੋਕ ਲੱਗ ਜਾਂਦੀ ਹੈ। ਪਰੰਤੂ ਬਲਾਕ ਖੰਨਾ ਵਿੱਚ ਚੋਣ ਜਾਂਬਤੇ ਦੋਰਾਨ ਪ੍ਰਬੰਧਕਾਂ ਵੱਲੋਂ ਅਫ਼ਸਰਾਂ ਨਾਲ ਮਿਲਕੇ ਬਿਨਾ ਵਿਕਾਸ ਕਾਰਜ ਕੀਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਵਿੱਚੋਂ ਕਰੋੜਾਂ ਦੇ ਕਰੀਬ ਖਰਚੇ ਕਾਗਜ਼ਾਂ ਵਿੱਚ ਦਿਖਾ ਕੇ ਪੰਚਾਇਤਾਂ ਦੇ ਫੰਡਾਂ ਵਿੱਚ ਘਪਲਾ ਕੀਤਾ ਗਿਆ ਹੈ। ਜਦੋਂ ਇਸ ਸਬੰਧੀ ਬੀਡੀਪੀਓ ਖੰਨਾ ਤੋ ਆਰ. ਟੀ.ਆਈ ਤਹਿਤ 12 ਫਰਵਰੀ 2021 ਨੂੰ ਜਾਣਕਾਰੀ ਮੰਗੀ ਗਈ ਤਾਂ ਬਲਾਕ ਖੰਨਾ ਦੇ ਪੰਚਾਇਤ ਸੈਕਟਰੀ ਕਰੋੜਾਂ ਦੇ ਖਰਚਿਆਂ ਦੀ ਜਾਣਕਾਰੀ ਦੇਣ ਤੋ ਇੱਕ ਸਾਲ ਬੀਤਣ ‘ਤੇ ਵੀ ਟਾਲ ਮਟੋਲ ਕਰਕੇ ਪਾਸਾਂ ਵੱਟ ਰਿਹੈ ਹਨ।

ਬੈਨੀਪਾਲ ਤੇ ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋ ਮੰਗ ਕੀਤੀ ਹੈ ਕਿ ਖੰਨਾ ਬਲਾਕ ਅਧੀਨ ਚੋਣ ਜਾਂਬਤੇ ਦੋਰਾਨ ਵਸੂਲੇ ਚੁੱਲ੍ਹੇ ਟੈਕਸ ਦੀ ਜਾਂਚ ਅਤੇ ਬਿਨਾ ਕੰਮ ਕਾਜ ਤੋਂ ਪ੍ਰਬੰਧਕਾਂ ਵੱਲੋਂ ਅਫ਼ਸਰਾਂ ਨਾਲ ਮਿਲਕੇ ਪੰਚਾਇਤਾਂ ਦੇ ਖਾਤਿਆਂ ਵਿੱਚੋਂ ਖਰਚੇ ਫੰਡਾਂ ਦੀ ਨਿਰਪੱਖ ਜਾਂਚ ਕਰਵਾ ਕੇ ਘਪਲੇ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਫੰਡਾਂ ਦੀ ਵਸੂਲੀ ਕੀਤੀ ਜਾਵੇ।

ਇਸ ਬਾਰੇ ਰਾਜਵਿੰਦਰ ਸਿੰਘ ਬੀਡੀਪੀਓ ਖੰਨਾ ਨੇ ਕਿਹਾ ਕਿ ਅਜਿਹਾ ਕੋਈ ਘਪਲਾ ਨਹੀਂ ਕੀਤਾ ਗਿਆ ਅਤੇ ਸੰਤੋਖ ਸਿੰਘ ਨੂੰ ਆਰਟੀਆਈ ਦੀ ਜਾਣਕਾਰੀ ਵੀ ਨਾਲ ਦੀ ਨਾਲ ਦਿੱਤੀ ਜਾ ਰਹੀ ਹੈ। ਬਾਕੀ ਇਹ ਸਾਰੇ ਮਸਲਿਆਂ ਬਾਰੇ ਦਫ਼ਤਰ ਕਾਗਜ਼ ਦੇਖ ਕੇ ਹੀ ਕੁਝ ਆਖ ਸਕਦੇ ਹਨ।

Facebook Comments

Trending