Connect with us

ਅਪਰਾਧ

ਐਕਟਿਵਾ ‘ਤੇ ਸ਼ਰਾਬ ਘਰ ਪਹੁੰਚਾਉਣ ਦੇ ਦੋਸ਼ ‘ਚ 3 ਨੌਜਵਾਨ ਗ੍ਰਿਫਤਾਰ, 24 ਬੋਤਲਾਂ ਬਰਾਮਦ

Published

on

youths arrested for delivering liquor on Activa, 24 bottles recovered

ਲੁਧਿਆਣਾ :   ਪੁਲਿਸ ਨੇ ਸ਼ਹਿਰ ਵਿਚ ਸ਼ਰਾਬ ਦੀ ਘਰ ‘ਚ ਡਲਿਵਰੀ ਦੇਣ ਜਾ ਰਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਠਾਣਾ ਸਲੇਮ ਟਾਬਰੀ ਅਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਐਕਟਿਵਾ ਸਵਾਰ ਦੇ ਕਬਜ਼ੇ ਵਿਚੋਂ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਮੁਲਜ਼ਮਾਂ ਖਿਲਾਫ ਐਕਸਾਈਜ਼ ਐਕਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਸਕੂਟੀ ‘ਤੇ ਸਵਾਰ ਦੋਸ਼ੀ ਨੂੰ ਕਾਬੂ ਕਰ ਲਿਆ। ਉਸ ਦੀ ਸਕੂਟੀ ਵਿਚ ਰੱਖੀਆਂ 12 ਬੋਤਲਾਂ ਸ਼ਰਾਬ ਬਰਾਮਦ ਹੋਈ। ਦੂਜੇ ਮਾਮਲੇ ਵਿਚ ਠਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਚੀਮਾ ਚੌਕ ਨੇੜੇ ਨਾਕਾਬੰਦੀ ਦੌਰਾਨ ਸੈਕਟਰ 39 ਤੋਂ ਬਬਨਦੀਪ ਸਿੰਘ ਅਤੇ ਸੰਜੇ ਗਾਂਧੀ ਕਲੋਨੀ ਦੇ ਰਹਿਣ ਵਾਲੇ ਹਰੀਸ਼ ਕੁਮਾਰ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੀ ਐਕਟਿਵਾ ਵਿਚੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ।

Facebook Comments

Trending