Connect with us

ਅਪਰਾਧ

ਜਗਰਾਓਂ ਪੁਲਿਸ ਨੇ ਸੂਬੇ ਭਰ ‘ਚੋਂ ਵਾਹਨ ਚੋਰੀ ਕਰਦੇ ਗੈਂਗ ਨੂੰ ਕੀਤਾ ਗ੍ਰਿਫ਼ਤਾਰ

Published

on

Jagraon police arrested a vehicle theft gang from across the state

ਜਗਰਾਉਂ (ਲੁਧਿਆਣਾ) :   ਜਗਰਾਉਂ ਸੀਆਈਏ ਸਟਾਫ ਦੀ ਪੁਲਿਸ ਨੇ ਸੂਬੇ ਭਰ ਦੇ ਸ਼ਹਿਰਾਂ ਵਿੱਚੋਂ ਦੋ ਪਹੀਆ ਤੇ ਚਾਰ ਪਹੀਆ ਛੋਟੇ-ਵੱਡੇ ਵਾਹਨ ਚੋਰੀ ਕਰਨ ਵਾਲੇ ਅੱਠ ਮੈਂਬਰੀ ਗੈਂਗ ਨੂੰ ਵੱਡੀ ਗਿਣਤੀ ‘ਚ ਚੋਰੀ ਕੀਤੇ ਵਾਹਨਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।

ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਚਾਰ ਪਹੀਆ ਤੇ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਗੈਂਗ ਵੱਲੋਂ ਅੱਜ ਚੋਰੀ ਕੀਤੇ ਵਾਹਨ ਵੇਚਣ ਜਾਣ ਦੀ ਸੂਚਨਾ ਮਿਲੀ। ਇਸ ‘ਤੇ ਪੁਲਿਸ ਪਾਰਟੀ ਨੇ ਵੱਖ-ਵੱਖ ਨਾਕਾਬੰਦੀਆਂ ਕਰ ਕੇ ਵੱਡੀ ਪੁਲਿਸ ਫੋਰਸ ਸਮੇਤ ਗੈਂਗ ਦੇ ਆਉਣ ਦੀ ਤਾਕ ‘ਚ ਬੈਠ ਗਏ।

ਇਸੇ ਦੌਰਾਨ ਕਈ ਦੋ ਪਹੀਆ ਤੇ ਚਾਰ ਵਾਹਨਾਂ ਸਮੇਤ ਆ ਰਹੇ ਗੈਂਗ ਨੂੰ ਘੇਰਾ ਪਾ ਕੇ ਕਾਬੂ ਕੀਤਾ ਤਾਂ ਉਨ੍ਹਾਂ ਕੋਲੋਂ ਅੱਠ ਵਾਹਨਾਂ ਦੇ ਕੋਈ ਵੀ ਕਾਗਜ਼ਾਤ ਪੇਸ਼ ਨਾ ਕੀਤੇ ਗਏ ਅਤੇ ਇਹ ਸਾਰੇ ਵਾਹਨ ਬਿਨਾਂ ਨੰਬਰੀ ਸਨ ਜਿਸ ‘ਤੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਰਹਿਣ ਵਾਲੇ ਇਸ ਅੱਠ ਮੈਂਬਰੀ ਗੈਂਗ ਨੂੰ ਗਿ੍ਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਮਹਿੰਦਰਾ ਬਲੈਰੋ ਪਿਕਅੱਪ, ਬਜਾਜ ਆਟੋ’ ਪੰਜ ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ ਕਰ ਲਈ। ਗ੍ਰਿਫ਼ਤਾਰ ਗੈਂਗ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

Facebook Comments

Trending