Connect with us

ਦੁਰਘਟਨਾਵਾਂ

ਕਾਰਾਂ ਦੀ ਟੱਕਰ ਦੌਰਾਨ ਨੌਜਵਾਨ ਨੇ ਤੋੜਿਆ ਦਮ, ਪੰਜ ਜ਼ਖ਼ਮੀ

Published

on

Young man killed, five injured in car crash

ਲੁਧਿਆਣਾ : ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ‘ਤੇ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ ਇਕ ਨੌਜਵਾਨ ਨੇ ਦਮ ਤੋੜ ਦਿੱਤਾ ਜਦਕਿ ਪੰਜ ਹੋਰ ਵਿਅਕਤੀ ਮਾਮੂਲੀ ਜ਼ਖਮੀ ਹੋ ਗਏ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮ੍ਰਿਤਕ ਸੋਮਪਾਲ (30) ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਪੂਰਨ ਸਿੰਘ ਨੇ ਦਸਿਆ ਕੇ ਲੁਧਿਆਣਾ ਦੇ ਸਤਿਕਾਰ ਨਗਰ ਗਲੀ ਨੰ ਚਾਰ ਦਾ ਰਹਿਣ ਵਾਲਾ ਸੋਮਪਾਲ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਦੇਰ ਰਾਤ ਆਰਟਿਗਾ ਕਾਰ ਵਿਚ ਸਵਾਰ ਹੋ ਕੇ ਆਪਣੇ ਪੁਸ਼ਤੈਨੀ ਘਰ ਉੱਤਰ ਪ੍ਰਦੇਸ਼ ਤੋਂ ਵਾਪਸ ਲੁਧਿਆਣਾ ਆ ਰਿਹਾ ਸੀ। ਉਨ੍ਹਾਂ ਦੀ ਕਾਰ ਜਿਸ ਤਰ੍ਹਾਂ ਹੀ ਨੈਸ਼ਨਲ ਹਾਈਵੇ ‘ਤੇ ਰੈੱਡ ਮੈਂਗੋ ਹੋਟਲ ਦੇ ਲਾਗੇ ਪਹੁੰਚੀ ਤਾਂ ਚਾਲਕ ਨੂੰ ਹਨ੍ਹੇਰੇ ਕਾਰਨ ਅੱਗੇ ਖੜ੍ਹੀ ਇਨੋਵਾ ਕਾਰ ਦਿਖਾਈ ਨਾ ਦਿੱਤੀ। ਕਾਰਾਂ ਦੀ ਜ਼ਬਰਦਸਤ ਟੱਕਰ ਦੌਰਾਨ ਆਰਟਿਗਾ ਕਾਰ ਸਵਾਰ 6 ਵਿਅਕਤੀ ਫੱਟੜ ਹੋ ਗਏ। ਪੰਜ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਸੋਮਪਾਲ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸੋਮਪਾਲ ਨੂੰ ਐਸਪੀਐਸ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੋਮਪਾਲ ਦੇ ਭਰਾ ਮੇਨਪਾਲ ਦੇ ਬਿਆਨਾਂ ਉਪਰ ਹਿਮਾਚਲ ਪ੍ਰਦੇਸ਼ ਦੇ ਚੰਬਾ ਬਾਜ਼ਾਰ ਦੇ ਰਹਿਣ ਵਾਲੇ ਅਜੇ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

Facebook Comments

Trending