Connect with us

ਖੇਡਾਂ

ਗੁੁਰੂ ਗੋਬਿੰਦ ਖਾਲਸਾ ਕਾਲਜ ਨੇ ਅੰਤਰ ਕਾਲਜ ਬਾਕਸਿੰਗ ਮੁੁਕਾਬਲਿਆਂ ਵਿੱਚ ਜਿੱਤੇ ਤਗ਼ਮੇ

Published

on

Guru Gobind Khalsa College won medals in inter-college boxing competitions

ਰਾਏਕੋਟ / ਲੁਧਿਆਣਾ : ਗੁੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁੁਰਾ ਦੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਵਿਖੇ ਹੋਏ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਬਾਕਸਿੰਗ ਮੁੁਕਾਬਲਿਆਂ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਮਨਦੀਪ ਕੌਰ ਸੰਧੂ ਨੇ 60 ਕਿਲੋ ਭਾਗ ਵਰਗ ਵਿੱਚ ਸੋਨ ਤਗ਼ਮਾ, ਜਸਪ੍ਰਰੀਤ ਕੌਰ ਸੰਧੂ ਨੇ 52 ਕਿਲੋ ਭਾਗ ਵਰਗ ਵਿੱਚ ਅਤੇ ਅਮਨਦੀਪ ਕੌਰ ਨੇ 48 ਕਿਲੋ ਭਾਗ ਵਰਗ ਵਿੱਚ ਕਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ।

ਮਨਦੀਪ ਕੌਰ ਨੇ ਲਗਭਗ ਸਾਰੀਆਂ ਬਾਊਟਾਂ ਹੀ ਇੱਕ ਪਾਸੜ ਜਿੱਤੀਆਂ ਅਤੇ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ। ਆਲ ਇੰਡੀਆ ਇੰਟਰਵਰਸਿਟੀ ਬਾਕਸਿੰਗ ਮੁੁਕਾਬਲਿਆਂ ਵਿੱਚ ਜਿਨ੍ਹਾਂ ਬਾਰਾਂ ਲੜਕੀਆਂ ਦੀ ਚੋਣ ਹੋਈ ਹੈ ਉਨ੍ਹਾਂ ਵਿੱਚੋਂ ਸਿਰਫ਼ ਮਨਦੀਪ ਕੌਰ ਹੀ ਪੰਜਾਬ ਦੇ ਕਾਲਜਾਂ ਨਾਲ ਸੰਬੰਧਿਤ ਹੈ, ਬਾਕੀ ਸਾਰੀਆਂ ਚੰਡੀਗੜ੍ਹ ਦੇ ਵੱਖ ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਹਨ।

ਤਗ਼ਮਾ ਜੇਤੂ ਵਿਦਿਆਰਥਣਾਂ ਦਾ ਕਾਲਜ ਪਰਤਣ ਉੱਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਹੰਸਰਾ, ਉਪ ਪ੍ਰਧਾਨ ਅਮਰਜੀਤ ਸਿੰਘ ਹੰਸਰਾ, ਸਕੱਤਰ ਮਲਕੀਅਤ ਸਿੰਘ ਰਾਜਲ, ਦਰਸ਼ਨ ਸਿੰਘ ਹੰਸਰਾ ਅਤੇ ਸ਼ੇਰ ਸਿੰਘ ਹੰਸਰਾ ਨੇ ਵੀ ਤਗ਼ਮਾ ਜੇਤੂ ਵਿਦਿਆਰਥਣਾਂ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਪੋ੍. ਅਮਨਦੀਪ ਕੌਰ ਖਹਿਰਾ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ।

Facebook Comments

Advertisement

Trending