Connect with us

ਪੰਜਾਬੀ

ਲੁਧਿਆਣਾ ‘ਚ ਨਾਜਾਇਜ਼ ਕਾਲੋਨੀਆਂ ‘ਤੇ ਚੱਲਿਆ ਗਲਾਡਾ ਦਾ ਪੀਲਾ ਪੰਜਾ, ਕਾਲੋਨਾਈਜ਼ਰਾਂ ਨੇ ਕੀਤਾ ਵਿਰੋਧ

Published

on

ਲੁਧਿਆਣਾ : ਅੱਜ ਸ਼ੁੱਕਰਵਾਰ ਸਵੇਰੇ ਅਚਨਚੇਤ ਕਾਰਵਾਈ ਕਰਦਿਆਂ ਗਲਾਡਾ ਵਿਭਾਗ ਦੀ ਟੀਮ ਨੇ ਸਵੇਰੇ ਲਾਦੀਆਂ ਇਲਾਕੇ ਦੀਆਂ ਛੇ ਨਾਜਾਇਜ਼ ਕਾਲੋਨੀਆਂ ਤੋੜੀਆਂ। ਜਾਣਕਾਰੀ ਦਿੰਦਿਆਂ ਐਸਡੀਓ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਗਲਾਡਾ ਦੀ ਟੀਮ ਨੇ ਨੰਦੀ ਵੈਸ਼ਨਵੀ ਖ਼ੁਸ਼ੀ ਸਰਪੰਚ ਅਤੇ ਆਸ਼ੀਰਵਾਦ ਦੇ ਨਾਮ ਦੀ ਦੀਆਂ ਨਾਜਾਇਜ਼ ਕਾਲੋਨੀਆਂ ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਲੋਨੀਆਂ ਲਾਦੀਆਂ ,ਚੂਹੜ੍ਹ ਪੁਰ ਅਤੇ ਸਾਊਥ ਸਿਟੀ ਇਲਾਕੇ ਵਿਚ ਪੈਂਦੀਆਂ ਹਨ।

ਗਲਾਡਾ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜ਼ਰਾਂ ਨੇ ਗਲਾਡਾ ਵਿਭਾਗ ਦੀ ਮਸ਼ੀਨ ਦੇ ਅੱਗੇ ਖੜ੍ਹੇ ਹੋ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਹੈਬੋਵਾਲ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਮਨੀ ਨੇ ਦਸਿਆ ਕੇ ਪ੍ਰਾਪਰਟੀ ਕਾਰੋਬਾਰ ਬਰਬਾਦੀ ਦੀ ਕਗਾਰ ਤੇ ਆ ਕੇ ਖੜ੍ਹਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ 15 ਦਿਨ ਪਹਿਲੋਂ ਸਰਕਾਰ ਦੇ ਨੁਮਾਇੰਦਿਆਂ ਨੇ ਅਸ਼ਵਾਸਨ ਦਿੱਤਾ ਸੀ ਕਿ ਜਲਦ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ, ਪਰ ਉਸਦੇ ਬਾਵਜੂਦ ਵੀ ਕਾਲੋਨੀਆਂ ਤੇ ਕਾਰਵਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਲੋਨਾਈਜ਼ਰਾਂ ਨੇ ਪਹਿਲੋਂ ਵੀ ਸਰਕਾਰ ਨੂੰ ਪਾਲਿਸੀ ਲਿਆਉਣ ਦੀ ਬੇਨਤੀ ਕੀਤੀ ਸੀ। ਜੇਕਰ ਸਰਕਾਰ ਪਾਲਿਸੀ ਲਿਆਂਦੀ ਹੈ ਤਾਂ ਇਸ ਨਾਲ ਜਿੱਥੇ ਪ੍ਰਾਪਰਟੀ ਕਾਰੋਬਾਰ ਨੂੰ ਸਹਾਇਤਾ ਮਿਲੇਗੀ ਉਥੇ ਸਰਕਾਰ ਦਾ ਖਜ਼ਾਨਾ ਵੀ ਭਰੇਗਾ।

Facebook Comments

Trending