Connect with us

ਪੰਜਾਬੀ

ਗਲਾਡਾ ਵਲੋਂ ਆਪਣੀਆਂ ਰਿਹਾਇਸ਼ੀ ਕਲੋਨੀਆਂ ‘ਚ ਮਨਾਇਆ ਸਵੱਛਤਾ ਪਖਵਾੜਾ

Published

on

Galada celebrated cleanliness fortnight in its residential colonies

ਸਵੱਛ ਭਾਰਤ ਮਿਸ਼ਨ ਤਹਿਤ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਰਿਹਾਇਸ਼ੀ ਕਲੋਨੀਆਂ ਵਿਖੇ 15 ਸਤੰਬਰ ਤੋਂ 1 ਅਕਤੂਬਰ ਤੱਕ ਸਵੱਛਤਾ ਪਖਵਾੜਾ ਮਨਾਇਆ ਗਿਆ। ਮੁੱਖ ਪ੍ਰਸ਼ਾਸਕ ਗਲਾਡਾ ਸਾਗਰ ਸ੍ਰੀ ਸੇਤੀਆ ਨੇ ਦੱਸਿਆ ਕਿ ਅਥਾਰਟੀ ਵੱਲੋਂ ਸੈਕਟਰ-32ਏ, 33, ਸੰਜੇ ਗਾਂਧੀ ਕਲੋਨੀ, ਸੈਕਟਰ 40, ਅਤੇ ਅਰਬਨ ਅਸਟੇਟ ਫੇਜ਼-3, ਦੁੱਗਰੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ 15 ਦਿਨਾਂ ਲੰਬੀ ਮੁਹਿੰਮ ਦੌਰਾਨ ਸਫਾਈ ਦੇ ਹੋਰ ਕੰਮਾਂ ਤੋਂ ਇਲਾਵਾ ਕੂੜਾ ਅਤੇ ਮਲਬਾ ਚੁੱਕਣ ਨੂੰ ਵੀ ਯਕੀਨੀ ਬਣਾਇਆ ਗਿਆ ਅਤੇ ਸੈਕਟਰ-40 ਸਥਿਤ ਐਮ.ਆਈ.ਜੀ. ਫਲੈਟਾਂ ਦੇ ਵਸਨੀਕਾਂ ਨੂੰ ਕੂੜੇਦਾਨ ਵੀ ਵੰਡੇ ਗਏ ਤਾਂ ਜੋ ਕੂੜੇ ਦੀ ਮਹੱਤਤਾ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ। ਸ੍ਰੀ ਸੇਤੀਆ ਵਲੋਂ ਅਧਿਕਾਰੀਆਂ ਨੂੰ ਅਜਿਹੀਆਂ ਸਫਾਈ ਮੁਹਿੰਮਾਂ ਨੂੰ ਸਮੇਂ-ਸਮੇਂ ‘ਤੇ ਚਲਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਵਿੱਚ ਸਫਾਈ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

Facebook Comments

Trending