Connect with us

ਪੰਜਾਬੀ

EWS ਸਾਈਟਾਂ ਤੁਰੰਤ ਸਰਕਾਰ ਦੇ ਨਾਮ ਕਰਵਾਈਆਂ ਜਾਣ ਤਬਦੀਲ-ਗਲਾਡਾ

Published

on

E.W.S. Sites immediately transferred to the name of the government - chief administrator Galada

ਮੁੱਖ ਪ੍ਰਸ਼ਾਸਕ, ਗਲਾਡਾ ਸ੍ਰੀ ਸਾਗਰ ਸੇਤੀਆ, ਆਈ.ਏ.ਐਸ. ਵਲੋਂ ਲਾਇਸੈਂਸਡ ਕਲੋਨੀਆਂ ਦੇ ਪ੍ਰਮੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਈ.ਡਬਲਿਊ.ਐਸ. (ਆਰਥਿਕ ਪੱਖੋਂ ਕਮਜੋਰ) ਸਾਈਟਾਂ ਤੁਰੰਤ ਸਰਕਾਰ ਦੇ ਨਾਮ ਤਬਦੀਲ ਕੀਤੀਆਂ ਜਾਣ। ਇਸ ਸਬੰਧੀ ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਗਲਾਡਾ ਵਲੋਂ ਕਲੋਨੀਆਂ ਨੂੰ ਦਿੱਤੇ ਗਏ ਲਾਇਸੈਂਸਾਂ ਦੇ ਵਿਰੁੱਧ ਪ੍ਰਮੋਟਰਾਂ ਵਲੋਂ ਸਰਕਾਰ ਦੀਆਂ ਪਾਲਿਸੀਆਂ ਤਹਿਤ ਈ.ਡਬਲਿਊ.ਐਸ. ਵਰਗਾਂ ਲਈ ਰਿਜਰਵ ਰੱਖੀਆਂ ਸਾਈਟਾਂ ਸਰਕਾਰ/ਗਲਾਡਾ ਦੇ ਨਾਮ ਤਬਦੀਲ ਕਰਵਾਉਣੀ ਹੁੰਦੀਆਂ ਹਨ  ਜਾਂ ਉਨ੍ਹਾਂ ਵਲੋਂ ਫਲੈਟਾਂ ਦੇ ਕੇਸਾਂ ਵਿੱਚ ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣੇ ਹੁੰਦੇ ਹਨ.

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਲਾਡਾ ਵਲੋਂ ਸਮੇਂ-ਸਮੇਂ ‘ਤੇ ਲਾਇਸੈਂਸਡ ਕਲੋਨੀਆਂ ਦੇ ਪ੍ਰੋਮੋਟਰਾਂ ਨੂੰ ਈ.ਡਬਲਿਊ.ਐਸ. ਸਾਈਟਸ ਸਰਕਾਰ/ਗਲਾਡਾ ਦੇ ਨਾਮ ਤੇ ਤਬਦੀਲ ਕਰਵਾਉਣ/ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣ ਲਈ ਪਹਿਲਾਂ ਵੀ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਹਨ ਪਰ ਕੁਝ ਪ੍ਰੋਮੋਟਰਾਂ ਵਲੋਂ ਇਹਨਾਂ ਈ.ਡਬਲਿਊ.ਐਸ. ਸਾਈਟਸ ਨੂੰ ਸਰਕਾਰ/ਗਲਾਡਾ ਦੇ ਨਾਮ ਤਬਦੀਲ ਨਹੀਂ ਕੀਤਾ ਗਿਆ ਅਤੇ ਨਾਂ ਹੀ ਬਣਦੇ ਫੰਡਜ ਜਮ੍ਹਾਂ ਕਰਵਾਏ ਗਏ।

ਹੁਣ ਮੁੱਖ ਪ੍ਰਸ਼ਾਸਕ, ਗਲਾਡਾ ਸ੍ਰੀ ਸਾਗਰ ਸੇਤੀਆ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਲਾਡਾ ਵਲੋਂ ਇਹਨਾਂ ਪ੍ਰਮੋਟਰਾਂ ਨੂੰ ਈ.ਡਬਲਿਊ.ਐਸ. ਸਾਈਟਸ ਨੂੰ ਸਰਕਾਰ/ਗਲਾਡਾ ਦੇ ਨਾਮ ‘ਤੇ ਤਬਦੀਲ ਕਰਵਾਉਣ/ਬਣਦੇ ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣ ਲਈ ਅੰਤਿਮ ਮੌਕਾ ਦਿੰਦਿਆਂ 04 ਅਕਤੂਬਰ, 2023 ਤੱਕ ਦਾ ਸਮਾਂ ਦਿੱਤਾ ਗਿਆ ਹੈ।

ਮੁੱਖ ਪ੍ਰਸ਼ਾਸਕ, ਗਲਾਡਾ ਵਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਉਕਤ ਮਿਤੀ ਤੱਕ ਜਿਨ੍ਹਾਂ ਪ੍ਰੋਮੋਟਰਾਂ ਵਲੋਂ ਈ.ਡਬਲਿਊ.ਐਸ. ਦਾ ਬਣਦਾ ਰਕਬਾ ਸਰਕਾਰ ਦੇ ਨਾਮ ‘ਤੇ ਟਰਾਂਸਫਰ ਨਹੀਂ ਕਰਵਾਇਆ ਜਾਂਦਾ ਜਾਂ ਈ.ਡਬਲਿਊ.ਐਸ. ਫੰਡਜ ਜਮ੍ਹਾਂ ਨਹੀਂ ਕਰਵਾਏ ਗਏ ਤਾਂ ਉਹਨਾਂ ਪ੍ਰਮੋਟਰ ਕੰਪਨੀਆਂ ਦੀਆਂ ਕਲੋਨੀਆਂ ਦੀ ਪਹਿਲੀ ਸੇਲ ਡੀਡ/ਪਾਵਰ ਆਫ ਅਟਾਰਨੀ ‘ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਉਪਰੰਤ ਪਾਪਰਾ ਐਕਟ 1995 ਦੀ ਧਾਰਾ 5(14) ਤਹਿਤ ਕਲੋਨੀਆਂ ਦਾ ਲਾਇਸੈਂਸ ਸਸਪੈਂਡ ਕਰਨ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ।

Facebook Comments

Trending