Connect with us

ਪੰਜਾਬੀ

ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਮਨਾਇਆ ਗਿਆ ‘ ਵਰਲਡ ਪੋਇਟਰੀ ਡੇ ‘

Published

on

World Poetry Day Celebrated at MGM Public Schools

ਲੁਧਿਆਣਾ : ਐਮ ਜੀ ਐੱਮ ਪਬਲਿਕ ਸਕੂਲ ਵਿਚ ਅੱਜ ਸਵੇਰ ਦੀ ਸਭਾ ਵਿੱਚ ‘ਵਰਲਡ ਪੋਇਟਰੀ ਡੇ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਨਰਸਰੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ :- ਪਾਣੀ ਦੀ ਸਹੀ, ਵਰਤੋਂ ਵਾਤਾਵਰਨ ਦੀ ਸੰਭਾਲ, ਸਮੇਂ ਦੀ ਮਹੱਤਤਾ ਆਦਿ ਉੱਤੇ ਹਿੰਦੀ ,ਪੰਜਾਬੀ ਤੇ ਅੰਗਰੇਜ਼ੀ ਵਿੱਚ ਕਵਿਤਾਵਾਂ ਪੜ੍ਹੀਆਂ।

ਸਾਰੇ ਵਿਦਿਆਰਥੀਆਂ ਨੇ ਕਵਿਤਾਵਾਂ ਦਾ ਭਰਪੂਰ ਆਨੰਦ ਮਾਣਿਆ। ਸਭਾ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸਿਪਲ ਸ੍ਰੀਮਤੀ ਊਸ਼ਾ ਅਲਾਵਤ ਨੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।

Facebook Comments

Trending