Connect with us

ਪੰਜਾਬੀ

ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਵਿਸ਼ਵ ਕਵਿਤਾ ਦਿਵਸ ਮਨਾਇਆ

Published

on

World Poetry Day was celebrated by Malwa Culture Manch Ludhiana

ਲੁਧਿਆਣਾ : ਮਾਲਵਾ ਸੱਭਿਆਚਾਰ ਮੰਚ ਲੁਧਿਆਣਾ ਵੱਲੋਂ ਵਿਸ਼ਵ ਕਵਿਤਾ ਦਿਵਸ ਮੌਕੇ  ਵਿਚਾਰ ਵਟਾਂਦਰਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੱਜ ਜਦ ਵਿਸ਼ਵ ਕਵਿਤਾ ਦਿਵਸ ਨੂੰ ਪੂਰੀ ਦੁਨੀਆਂ ਦੇ ਕਾਵਿ ਸਿਰਜਕ ਚੇਤੇ ਕਰ ਰਹੇ ਨੇ,ਜਸ਼ਨ ਵਾਂਗ ਮਨਾ ਰਹੇ ਨੇ ਤਾਂ ਇਹ ਯਾਦ ਰੱਖਣਾ ਕਿ ਭਾਸ਼ਾ ਕੋਈ ਵੀ ਹੋਵੇ, ਕਵਿਤਾ ਹੀ ਮਾਨਵ ਅਭਿਵਿਅਕਤੀ ਦਾ ਸਾਧਨ ਰਹੀ ਹੈ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋਃ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਕਵਿਤਾ ਦੀ ਹੋਂਦ ਨਾ ਹੁੰਦੀ ਤਾਂ ਮਨੁੱਖ ਨੂੰ ਜੀਣ ਤੇ ਥੀਣ ਦੀ ਜਾਚ ਨਹੀਂ ਸੀ ਆਉਣੀ। ਮਾਲਵਾ ਸੱਭਿਆਚਾਰ ਮੰਚ  ਲੁਧਿਆਣਾ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਾਹਿੱਤ ਸੱਭਿਆਚਾਰ ਦੀ ਉਂਗਲੀ ਫੜਨਾ ਸਾਨੂੰ ਕਵਿਤਾ ਹੀ ਸਿਖਾਉਂਦੀ ਹੈ। ਬਚਪਨ ਤੋਂ ਲੈ ਕੇ ਅੱਜ ਤੀਕ ਹਰ ਸੰਕਟ ਵੇਲੇ ਕਵਿਤਾਵਾਂ ਹੀ ਮੇਰੇ ਸੰਗ ਸਾਥ ਰਹਿੰਦੀਆਂ ਹਨ।

Facebook Comments

Trending