Connect with us

ਪੰਜਾਬੀ

ਐਮ ਜੀ ਐਮ ਪਬਲਿਕ ਸਕੂਲ ‘ਚ ਕਰਵਾਈਆਂ ਰੱਖੜੀ ਬਣਾਉਣ ਦੀਆਂ ਗਤੀਵਿਧੀਆਂ

Published

on

Rakhi making activities conducted in MGM Public School

ਲੁਧਿਆਣਾ : ਰੱਖੜੀ ਦਾ ਤਿਉਹਾਰ ਭਾਈ-ਭੈਣ ਦੇ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ ਦਾ ਅਨੰਦ ਉਦੋ ਆਉਂਦਾ ਹੈ ਜਦੋਂ ਭੈਣ ਆਪਣੇ ਭਰਾ ਨੂੰ ਆਪਣੇ ਹੱਥ ਨਾਲ ਰੱਖੜੀ ਬਣਾ ਕੇ ਉਸ ਦੇ ਗੁੱਟ ਤੇ ਸਜਾਏ ਅਤੇ ਭਰਾ ਵੀ ਆਪਣੇ ਹੱਥ ਨਾਲ ਤਿਆਰ ਕੀਤਾ ਗਿਆ ਉਪਹਾਰ ਦੇਵੇ।

ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਐਮ ਜੀ ਐਮ ਪਬਲਿਕ ਸਕੂਲ ਵਿੱਚ ਅੱਜ ਰੱਖੜੀ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਵਿਦਿਆਰਥਣਾਂ ਨੇ ਅਲੱਗ- ਅਲੱਗ ਸਮਾਨ ਜਿਵੇਂ ਕਿ ਰੰਗ ਬਿਰੰਗੇ ਧਾਗੇ, ਸਟੋਨ, ਚਾਰਟ ਪੇਪਰ, ਬੀਜ ਅਤੇ ਦਾਲਾਂ ਦਾ ਪ੍ਰਯੋਗ ਕਰਕੇ ਸੁੰਦਰ- ਸੁੰਦਰ ਰੱਖੜੀਆਂ ਬਣਾਈਆਂ ।

ਇਸੇ ਤਰ੍ਹਾਂ ਹੀ ਮੁੰਡਿਆ ਵੱਲੋਂ ਤੋਹਫ਼ੇ ਦੇ ਤੌਰ ਤੇ ਆਪਣੀਆਂ ਭੈਣਾਂ ਲਈ ਬਹੁਤ ਹੀ ਸੋਹਣੇ ਕਾਰਡ ਤਿਆਰ ਕੀਤੇ ਗਏ । ਕੁਝ ਬੱਚਿਆਂ ਵੱਲੋਂ ਵਾਲ ਹੈੱਗਿਗ (ਦੀਵਾਰ ਤੇ ਲਗਾਉਣ ਵਾਲੀਆਂ ਚੀਜ਼ਾਂ) ਬਣਾਈਆਂ ਗਈਆਂ। ਛੋਟੇ ਬੱਚਿਆਂ ਵੱਲੋਂ ਕਵਿਤਾਵਾਂ ਬੋਲੀਆਂ ਗਈਆਂ।

ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਜੀ ਨੇ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਤਿਉਹਾਰ ਹੀ ਨਹੀਂ ਹੈ ਸਗੋਂ ਭੈਣ ਭਰਾ ਦੇ ਪਿਆਰ ਅਤੇ ਵਿਸ਼ਵਾਸ਼ਦਾ ਵੀ ਪ੍ਰਤੀਕ ਹੈ।

Facebook Comments

Trending