ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਸਥਾਪਿਤ ਵਿਮੈਨ ਸੇਫਟੀ ਅਤੇ ਲੀਗਲ ਲਿਟਰੇਸੀ ਸੈੱਲ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਸੈੱਲ ਦੇ ਇੰਚਾਰਜ਼ ਮਨਦੀਪ ਕੌਰ ਦੂਆ ਦੀ ਦੇਖ-ਰੇਖ ਹੇਠ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵਿਿਦਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਇਸ ਮੁਕਾਬਲੇ ਲਈ ਡਾ. ਪਰਮਿੰਦਰ ਕੌਰ ਗਿੱਲ ਅਤੇ ਡਾ. ਜਸਪ੍ਰੀਤ ਕੌਰ ਨੇ ਬਤੌਰ ਜੱਜ ਸਾਲਹੁਣਯੇਗ ਭੂਮਿਕਾ ਨਿਭਾਈ। ਇਸ ਮੁਕਾਬਲੇ ਚ ਸੁਰਭੀ, ਬੀ.ਏ ਭਗਾ ਦੂਜਾ ਨੇ ਪਹਿਲਾ, ਹਰਗੁਨ ਸੋਹਲ ਤੇ ਗੁਰਲੀਨ ਕੌਰ ਐਮ.ਏ ਭਾਗ ਪਹਿਲਾ ਨੇ ਦੂਜਾ, ਗੁਰਸ਼ਰਨ ਕੌਰ ਤੇ ਵਿਸ਼ਾਲੀ, ਐਮ.ਏ ਭਾਗ ਪਹਿਲਾ ਨੇ ਤੀਸਰਾ, ਪੂਰਨੀਮਾ ਤੇ ਦਿਕਸ਼ਾ ਨੇ ਹੌਸਲਾ ਵਧਾਓ ਇਨਾਮ ਹਾਸਿਲ ਕੀਤਾ।
ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਨੇ ਜੈਤੂ ਵਿਿਦਆਰਥਣਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ‘ਤੇ ਵਿਮੈਨ ਸੇਫਟੀ ਸੈੱਲ ਦੀ ਪੂਰੀ ਟੀਮ ਹਾਜ਼ਰ ਸੀ।