Connect with us

ਪੰਜਾਬੀ

ਪੰਜਾਬ ਨੂੰ ਬਚਾਉਣ ਲਈ ਕਾਂਗਰਸ ਨੂੰ ਬਹੁਮਤ ਨਾਲ ਜਿਤਾਓ -ਕੁਲਦੀਪ ਵੈਦ

Published

on

Win Congress by majority to save Punjab: Kuldeep Vaid

ਲਾਡੋਵਾਲ (ਲੁਧਿਆਣਾ) : ਪੰਜਾਬ ਦੇ ਲੋਕਾਂ ਨੂੰ ਸੂਬੇ ਦੀ ਤਰੱਕੀ ਅਤੇ ਬਿਹਤਰੀ ਲਈ ਸਭ ਤੋਂ ਵਧ ਪੜ੍ਹੇ ਲਿਖੇ, ਪੰਜਾਬ ਦੇ ਹਮਦਰਦੀ ਅਤੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਦੀ ਸੋਚ ਰੱਖਣ ਵਾਲੇ ਸ. ਚਰਨਜੀਤ ਸਿੰਘ ਚੰਨੀ ਵਰਗੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ, ਜਿਸ ਕਰਕੇ ਮੇਰੇ ਪੰਜਾਬ ਦੇ ਲੋਕੋ ਜੇ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਹੈ ਤਾਂ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਤੋਂ ਬਚੋ।

ਉਕਤ ਵਿਚਾਰ ਹਲਕਾ ਗਿੱਲ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਵੈਦ ਨੇ ਪਿੰਡ ਕੁਤਬੇਵਾਲ ਗੁਜਰਾਂ ਵਿਖੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ ਨੇ ਵੀ ਵੈਦ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਸੁਰਿੰਦਰ ਸਿੰਘ ਪਵਾਰ, ਸਰਪੰਚ ਰਜਨੀਪ੍ਰੀਤ ਕੌਰ, ਪ੍ਰਧਾਨ ਗੁਰਮੀਤ ਸਿੰਘ ਬਾੜੇਵਾਲ, ਭੁਪਿੰਦਰ ਸਿੰਘ ਗਿੱਲ ਬਾੜੇਵਾਲ, ਸਰਪੰਚ ਬਲਵਿੰਦਰ ਸਿੰਘ ਬੌਂਕੜ ਡੋਗਰਾਂ, ਸਰਪੰਚ ਸਤਪਾਲ ਸਿੰਘ, ਇੰਦਰਜੀਤ ਸਿੰਘ ਸਲੇਮਪੁਰੀ, ਕਸ਼ਮੀਰ ਸਿੰਘ ਸਹੋਤਾ, ਅਮਰਜੀਤ ਸਿੰਘ ਲਾਡੋਵਾਲ, ਗਗਨ ਥਰੀਕੇ, ਮੋਹਨ ਲਾਲ ਆਦਿ ਹਾਜ਼ਰ ਸਨ।

Facebook Comments

Trending