Connect with us

ਪੰਜਾਬੀ

ਅਕਾਲੀ-ਬਸਪਾ ਉਮੀਦਵਾਰਾਂ ਦੇ ਹੱਕ ਵਿਚ ਲੋਕਾਂ ਦਾ ਝੁਕਾਅ – ਗਰੇਵਾਲ

Published

on

People's inclination towards Akali-BSP candidates - Grewal

ਲੁਧਿਆਣਾ  :  ਹਲਕਾ ਪੱਛਮੀ ਤੋਂ ਅਕਾਲੀ-ਬਸਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ‘ਚ ਸੀਨੀਅਰ ਅਕਾਲੀ ਆਗੂ ਸਵਰਨ ਸਿੰਘ ਆਹੂਜਾ ਦੇ ਗ੍ਰਹਿ ਰਾਜਗੁਰੂ ਨਗਰ ਵਿਖੇ ਹੋਈ, ਜਿਸ ਵਿਚ ਭਾਰੀ ਗਿਣਤੀ ‘ਚ ਲੋਕ ਮੌਜੂਦ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨਜਦੀਕ ਆ ਰਿਹਾ ਹੈ ਲੋਕਾਂ ਦਾ ਝੁਕਾਅ ਅਕਾਲੀ-ਬਸਪਾ ਉਮੀਦਵਾਰਾਂ ਦੇ ਹੱਕ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿਚ ਵੀ ਚੋਣ ਪ੍ਰਚਾਰ ਲਈ ਜਾਂਦੇ ਹਨ ਲੋਕ ਪਿਛਲੇ 5 ਸਾਲ ਦੌਰਾਨ ਹੰਢਾਏ ਸੰਤਾਪ ਬਾਰੇ ਦੱਸਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚੁਣੇ ਹੋਏ ਪ੍ਰਤੀਨਿਧ ਵਲੋਂ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਕੀਤੇ ਵਿਵਹਾਰ ਤੋਂ ਲੋਕ ਦੁਖੀ ਹਨ ਜਿਸ ਦਾ ਬਦਲਾ ਵੋਟਾਂ ਵਿਚ ਉਸ ਨੂੰ ਹਰਾ ਕੇ ਲੈਣ ਦਾ ਮਨ ਬਣਾਈ ਬੈਠੇ ਹਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬਾ ਅਜੀਤ ਸਿੰਘ, ਜਥੇਦਾਰ ਹਰਭਜਨ ਸਿੰਘ ਡੰਗ, ਜਗਜੀਤ ਸਿੰਘ ਜੱਗਾ ਆਹੂਜਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਗੁਰਚਰਨ ਸਿੰਘ ਪਾਹਵਾ ਨੇ ਜਨਤਾ ਨੂੰ ਅਪੀਲ ਕੀਤੀ ਕਿ ਸ. ਗਰੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਸ਼ਹਿਰ ਦਾ ਯੋਜਨਾਬੱਧ ਡੰਗ ਨਾਲ ਵਿਕਾਸ ਹੋ ਸਕੇ।

Facebook Comments

Trending