Connect with us

ਪੰਜਾਬੀ

ਜਦੋਂ ਗਿੰਨੀ ਦੇ ਪਿਤਾ ਨੇ ਕਪਿਲ ਨੂੰ ਜਵਾਈ ਬਣਾਉਣ ਤੋਂ ਕੀਤਾ ਸੀ ਇਨਕਾਰ, ਫ਼ਿਰ ਇੰਝ ਜੋੜਿਆ ਕਿਸਮਤ ਨੇ ਦੋਹਾਂ ਦਾ ਸਾਥ

Published

on

When Gini's father refused to make Kapil his son-in-law, then fate joined both of them.

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ ਪੂਰੇ 4 ਸਾਲ ਹੋ ਗਏ ਹਨ। ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਲਵ ਮੈਰਿਜ ਕਰਵਾਈ ਸੀ। ਉਹ ਅਕਸਰ ਹੀ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਆਪਣੀ ਪਤਨੀ ਬਾਰੇ ਦਿਲਚਸਪ ਗੱਲਾਂ ਕਰਦੇ ਨਜ਼ਰ ਆਉਂਦੇ ਹਨ ਪਰ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਦੇ ਵਿਆਹ ‘ਚ ਕਈ ਮੁਸ਼ਕਿਲਾਂ ਆਈਆਂ ਸਨ।

ਗਿੰਨੀ ਦੇ ਪਿਤਾ ਨੇ ਕਪਿਲ ਸ਼ਰਮਾ ਨੂੰ ਵਿਆਹ ਲਈ ਰਿਜੈਕਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਬੜੀ ਮੁਸ਼ਕਿਲ ਨਾਲ ਵਿਆਹ ਤੱਕ ਪਹੁੰਚਿਆ। ਕਪਿਲ ਨੇ ਖ਼ੁਦ ਕੁਝ ਸਾਲ ਪਹਿਲਾਂ ਇੱਕ ਇੰਟਰਵਿਊ ਦੌਰਾਨ ਇਸ ਕਿੱਸੇ ਨੂੰ ਸਾਂਝਾ ਕੀਤਾ ਸੀ ਕਿ ਗਿੰਨੀ ਨਾਲ ਵਿਆਹ ਕਰਨ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ‘ਚੋਂ ਲੰਘਣਾ ਪਿਆ ਸੀ।

 

ਕਪਿਲ ਸ਼ਰਮਾ ਨੇ ਕਾਮੇਡੀ ‘ਚ ਆਪਣਾ ਸਫ਼ਰ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨਾਲ ਸ਼ੁਰੂ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਸ਼ੋਅ ਕੀਤੇ ਸਨ ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਪਛਾਣ ਮਿਲੀ। ਕਪਿਲ ਸ਼ਰਮਾ ਦੀ ਆਰਥਿਕ ਹਾਲਤ ਗਿੰਨੀ ਦੇ ਪਰਿਵਾਰ ਮੁਕਾਬਲੇ ਚੰਗੀ ਅਤੇ ਸਥਿਰ ਨਹੀਂ ਸੀ, ਜੋ ਗਿੰਨੀ ਦੇ ਪਿਤਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ।

ਇਕ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਨੇ ਆਖਿਆ ਸੀ ਕਿ, “ਮੈਨੂੰ ਲੱਗਦਾ ਸੀ ਕਿ ਸਾਡੇ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਹੈ, ਕਿਉਂਕਿ ਉਹ ਆਰਥਿਕ ਤੌਰ ‘ਤੇ ਬਿਹਤਰ ਸੀ ਅਤੇ ਅਸੀਂ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਦੇ ਹਾਂ। ਇਸ ਲਈ ਅਸੀਂ ਵੱਖ ਹੋ ਗਏ ਪਰ ਗਿੰਨੀ ਨੇ ਕਦੇ ਆਪਣਾ ਸਬਰ ਨਹੀਂ ਗੁਆਇਆ। ਜਦੋਂ ਮੈਂ ਥੋੜ੍ਹਾ ਚੰਗਾ ਕਮਾਉਣ ਲੱਗਾ ਤਾਂ ਮੇਰੀ ਮਾਂ ਗਿੰਨੀ ਦੇ ਘਰ ਵਿਆਹ ਦਾ ਰਿਸ਼ਤਾ ਲੈ ਕੇ ਗਈ, ਪਰ ਉਹ ਠੁਕਰਾ ਦਿੱਤਾ ਗਿਆ ਸੀ।”

ਕਪਿਲ ਸ਼ਰਮਾ ਨੇ ਅੱਗੇ ਕਿਹਾ ਕਿ ਜਿਸ ਸਮੇਂ ਮੈਂ ਮੁੰਬਈ ‘ਚ ਸੈਟਲ ਹੋ ਰਿਹਾ ਸੀ, ਉਸ ਸਮੇਂ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸਨ ਪਰ ਗਿੰਨੀ ਨੇ ਕਦੇ ਆਪਣਾ ਸਬਰ ਨਹੀਂ ਗੁਆਇਆ। ਕੁਝ ਸਮੇਂ ਬਾਅਦ ਸਾਲ 2016 ‘ਚ ਮੈਂ ਗਿੰਨੀ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਦੋਹਾਂ ਨੇ 12 ਦਸੰਬਰ 2018 ਨੂੰ ਵਿਆਹ ਕਰਵਾ ਲਿਆ। ਵਿਆਹ ਦੇ ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਅਤੇ ਫਿਰ 2021 ‘ਚ ਇੱਕ ਪੁੱਤਰ ਨੇ ਜਨਮ ਲਿਆ।

ਕਪਿਲ ਸ਼ਰਮਾ ਤੇ ਗਿੰਨੀ ਦੀ ਪਹਿਲੀ ਮੁਲਾਕਾਤ ਕਾਲਜ ਸਮੇਂ ਹੋਈ ਸੀ। ਕਪਿਲ ਕਾਲਜ ‘ਚ ਥੀਏਟਰ ਗਰੁੱਪ ਦੇ ਡਾਇਰੈਕਟਰ ਸਨ। ਇਸ ਦੌਰਾਨ ਗਿੰਨੀ ਔਡੀਸ਼ਨ ਦੇਣ ਲਈ ਆਈ ਸੀ। ਪਹਿਲੀ ਮੁਲਾਕਾਤ ‘ਚ ਉਹ ਗਿੰਨੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ। ਗਿੰਨੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਕਪਿਲ ਨੂੰ ਪਹਿਲੀ ਮੁਲਾਕਾਤ ‘ਚ ਹੀ ਪਸੰਦ ਕਰਨ ਲੱਗੀ ਸੀ।

ਕਪਿਲ ਸ਼ਰਮਾ ਤੇ ਗਿੰਨੀ ਦਾ ਬਰੇਕਅੱਪ ਵੀ ਹੋ ਗਿਆ ਸੀ। ਕਪਿਲ ਮੁਤਾਬਕ, ਮੈਂ ਮੁੰਬਈ ‘ਚ ਕਈ ਔਡੀਸ਼ਨ ਦਿੱਤੇ ਪਰ ਹਰ ਵਾਰ ਦੀ ਤਰ੍ਹਾਂ ਰਿਜੈਕਟ ਕਰ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਮੈਂ ਗਿੰਨੀ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਕਦੇ ਕਾਲ ਨਾ ਕਰੀ। ਬਰੇਕਅੱਪ ਦਾ ਕਾਰਨ ਦੱਸਦੇ ਹੋਏ ਕਪਿਲ ਨੇ ਕਿਹਾ ਕਿ ਦਰਅਸਲ ਉਹ ਮੇਰੇ ਤੋਂ ਫਾਇਨੈਂਸ਼ਇਲੀ ਜ਼ਿਆਦਾ ਮਜ਼ਬੂਤ ਸਨ।

ਇਸ ਤੋਂ ਇਲਾਵਾ ਸਾਡੀ ਕਾਸਟ ਵੀ ਵੱਖ-ਵੱਖ ਸੀ। ਅਜਿਹੇ ‘ਚ ਮੈਨੂੰ ਲੱਗਾ ਕਿ ਇਸ ਰਿਲੇਸ਼ਨਸ਼ਿਪ ਦਾ ਕੋਈ ਫਿਊਚਰ ਨਹੀਂ ਹੈ। ਹਾਲਾਂਕਿ, ਔਡੀਸ਼ਨ ‘ਚ ਸਲੈਕਟ ਹੋਣ ਤੋਂ ਬਾਅਦ ਗਿੰਨੀ ਨੇ ਮੈਨੂੰ ਫੋਨ ਕਰਕੇ ਵਧਾਈ ਦਿੱਤੀ ਸੀ। ਕਪਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਵਿਵਾਦਾਂ ਕਾਰਨ ਬ੍ਰੇਕ ’ਤੇ ਸਨ ਤਾਂ ਉਨ੍ਹਾਂ ਨੇ ਗਿੰਨੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ।

 

Facebook Comments

Trending