Connect with us

ਖੇਤੀਬਾੜੀ

ਕਿਸਾਨਾਂ ਨੂੰ ਕਰਵਾਇਆ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਦਾ ਦੌਰਾ

Published

on

Visit to Regional Research and Training Center for Farmers

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਚਲਾਏ ਜਾ ਰਹੇ ਫਾਰਮਰ ਫਸਟ ਪ੍ਰੋਜੈਕਟ ਦੇ ਤਹਿਤ ਲਾਭਪਾਤਰੀ ਕਿਸਾਨਾਂ ਨੂੰ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਕਾਲਝਰਾਣੀ ਦਾ ਦੌਰਾ ਕਰਵਾਇਆ ਗਿਆ। ਨਿਰਦੇਸ਼ਕ ਪਸਾਰ ਸਿੱਖਿਆ ਤੇ ਪ੍ਰਾਜੈਕਟ ਦੇ ਮੁੱਖ ਅਧਿਕਾਰੀ ਡਾ. ਪ੍ਰਕਾਸ਼ ਸਿੰਘ ਬਰਾੜ ਦੀ ਅਗਵਾਈ ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਪ੍ਰਾਯੋਜਿਤ ਇਸ ਪ੍ਰੋਜੈਕਟ ਵਿਚ 60 ਕਿਸਾਨਾਂ ਦਾ ਇਹ ਦੌਰਾ ਕਰਵਾਇਆ ਗਿਆ।

ਦੌਰੇ ਵਿਚ ਪ੍ਰੋਜੈਕਟ ਦੇ ਮੁੱਖ ਨਿਰੀਖਕ, ਡਾ. ਵਾਈ. ਐਸ. ਜਾਦੋਂ, ਡਾ. ਐਸ. ਕੇ. ਕਾਂਸਲ, ਡਾ. ਨਵਕਿਰਨ ਅਤੇ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਵਿਸ਼ੇਸ਼ ਤੌਰ ‘ਤੇ ਨਾਲ ਗਏ। ਇਸ ਦੌਰੇ ਦਾ ਮੁੱਖ ਮੰਤਵ ਡੇਅਰੀ ਫਾਰਮ ਵਿਖੇ ਕੀਤੀਆਂ ਜਾ ਰਹੀਆਂ ਪਰੰਪਰਾਗਤ ਿਕਿ੍ਆਵਾਂ ਤੋਂ ਅੱਗੇ ਵੱਧ ਕੇ ਕਿਸਾਨਾਂ ਨੂੰ ਪਸ਼ੂ ਪਾਲਣ ਕਿੱਤਿਆਂ ਵਿਚ ਵਿਭਿੰਨਤਾ ਸੰਬੰਧੀ ਨਵੀਂ ਸੇਧ ਦੇਣਾ ਸੀ।

ਕਿਸਾਨਾਂ ਨੂੰ ਇਸ ਕੇਂਦਰ ਵਿਖੇ ਸਾਹੀਵਾਲ ਗਾਵਾਂ ਅਤੇ ਬੀਟਲ ਬੱਕਰੀਆਂ ਦੇ ਤਿਆਰ ਕੀਤੇ ਗਏ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ। ਡਾ. ਬਿਮਲ ਸ਼ਰਮਾ ਪਿ੍ੰਸੀਪਲ ਤੇ ਸੰਯੁਕਤ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਨੇ ਗਾਵਾਂ ਦੀਆਂ ਦੇਸੀ ਨਸਲਾਂ ਅਤੇ ਬੱਕਰੀਆਂ ਬਾਰੇ ਜਾਣਕਾਰੀ ਦਿੱਤੀ ਕਿ ਇਸ ਨਾਲ ਪਸ਼ੂ ਪਾਲਣ ਉਦਮੀਪਨ ਨੂੰ ਵਿਕਸਤ ਕਰਨ ਵਿਚ ਬਹੁਤ ਮਦਦ ਮਿਲੇਗੀ। ਮਾਹਿਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਵੀ ਦੱਸੇ।

Facebook Comments

Trending