ਪੰਜਾਬੀ

ਕਿਸਾਨ ਆਗੂਆਂ ਵੱਲੋਂ ਵਿਦਿਅਕ ਅਦਾਰੇ ਖੁੱਲ੍ਹਵਾਉਣ ਲਈ ਪਿੰਡਾਂ ਦਾ ਦੌਰਾ

Published

on

ਜਗਰਾਉਂ (ਲੁਧਿਆਣਾ ) :   ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਨੇ ਕਰੋਨਾ ਮਹਾਮਾਰੀ ਕਰਕੇ ਬੰਦ ਕੀਤੇ ਸਕੂਲ ਖੁੱਲ੍ਹਵਾਉਣ ਲਈ ਬਲਾਕ ਸਿੱਧਵਾਂ ਬੇਟ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ।

ਕਿਸਾਨਾਂ ਦੀ ਇਸ ਟੀਮ ’ਚ ਗੁਰਮੇਲ ਸਿੰਘ ਭਰੋਵਾਲ, ਰਾਮਸ਼ਰਨ ਸਿੰਘ ਰਸੂਲਪੁਰ, ਪਰਵਾਰ ਸਿੰਘ ਗਾਲਿਬ, ਪਰਮਜੀਤ ਸਿੰਘ ਪੰਮਾ, ਡਾ. ਸੁਖਦੇਵ ਭੂੰਦੜੀ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮਾਪੇ, ਵਿਦਿਆਰਥੀ ਅਤੇ ਅਧਿਆਪਕ ਸਾਰੇ ਹੀ ਚਾਹੁੰਦੇ ਹਨ ਕਿ ਬੱਚਿਆਂ ਦੇ ਉਸਾਰੂ ਭਵਿੱਖ ਲਈ ਸਾਰੇ ਵਿਦਿਅਕ ਅਦਾਰੇ ਫੌਰੀ ਤੌਰ ’ਤੇ ਖੋਲ੍ਹੇ ਜਾਣ।

ਇਸ ਦੇ ਉਲਟ ਲੋਕਾਂ ਦੀ ਮੰਗ ਹੈ ਕਿ ਗੈਰ ਉਪਜਾਊ ਅਦਾਰੇ ਸ਼ਰਾਬ ਦੇ ਠੇਕੇ ਆਦਿ ਬੰਦ ਕੀਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੰਗ ਪੂਰੀ ਨਾ ਹੋਣ ’ਤੇ 7 ਫਰਵਰੀ ਨੂੰ ਕਸਬਾ ਸਿੱਧਵਾਂ ਬੇਟ ਦੇ ਚੌਕ ’ਚ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਦੋ ਘੰਟੇ ਲਈ ਮੁਕੰਮਲ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.