Connect with us

ਅਪਰਾਧ

ਲੁਧਿਆਣਾ ‘ਚ ਵਾਹਨ ਚੋਰ ਗਿਰੋਹ ਸਰਗਰਮ, ਵੱਖ-ਵੱਖ ਥਾਵਾਂ ਤੋਂ 5 ਮੋਟਰਸਾਈਕਲ ਤੇ ਦੋ ਸਕੂਟਰ ਚੋਰੀ

Published

on

Vehicle thieves gang active in Ludhiana, 5 motorcycles and two scooters stolen from different places

ਲੁਧਿਆਣਾ :   ਚੋਰਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜ ਮੋਟਰਸਾਈਕਲ ਅਤੇ ਦੋ ਸਕੂਟਰ ਚੋਰੀ ਕਰ ਲਏ। ਸਬੰਧਤ ਥਾਣਿਆਂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਛੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਫੋਕਲ ਪੁਆਇੰਟ ਦੇ ਗੁਲਸ਼ਨ ਥਾਪਾ ਦਾ ਹੀਰੋ ਸਪਲੈਂਡਰ ਮੋਟਰਸਾਈਕਲ, ਥਾਣਾ ਫੋਕਲ ਪੁਆਇੰਟ ਦੇ ਵਸਨੀਕ ਵਿਨੇ ਨਾਗਪਾਲ ਦਾ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਸੀ।

Vehicle thieves gang active in Ludhiana, 5 motorcycles and two scooters stolen from different places

ਥਾਣਾ ਮਾਡਲ ਟਾਊਨ ਦੇ ਗੁਰਪ੍ਰੀਤ ਸਿੰਘ ਦਾ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ, ਥਾਣਾ ਲਾਡੋਵਾਲ ਦੇ ਸੌਰਵ ਦਾ ਬਜਾਜ ਸੀਟੀ 100 ਮੋਟਰਸਾਈਕਲ, ਥਾਣਾ ਡਵੀਜ਼ਨ ਨੰਬਰ 6 ਦੇ ਸੁਖਪ੍ਰੀਤ ਸਿੰਘ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਥਾਣਾ ਸਲੇਮ ਟਾਬਰੀ ਦੇ ਦਮਨਦੀਪ ਸਿੰਘ ਅਰੋੜਾ ਦਾ ਐਕਟਿਵਾ ਸਕੂਟਰ , ਥਾਣਾ ਡਵੀਜ਼ਨ ਨੰਬਰ 8 ਦੇ ਪਰਵਿੰਦਰ ਸ਼ਰਮਾ ਦਾ ਐਕਟਿਵਾ ਸਕੂਟਰ ਚੋਰੀ ਹੋ ਗਿਆ ਸੀ। ਵੱਖ ਵੱਖ ਥਾਣਿਆਂ ‘ਚ ਦਰਜ਼ ਕੀਤੇ ਗਏ ਚੋਰੀ ਦੇ ਕੇਸਾਂ ਸੰਬੰਧੀ ਪੁਲਿਸ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Facebook Comments

Trending