Connect with us

ਖੇਤੀਬਾੜੀ

ਅੰਬ ਦੇ ਟਿੱਡਿਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਦਿੱਤੇ ਗਏ ਸੁਝਾਅ

Published

on

Suggestions given to farmers on prevention of mango locusts

ਲੁਧਿਆਣਾ :   ਪੀ.ਏ.ਯੂ. ਵੱਲੋਂ ਹਰ ਹਫ਼ਤੇ ਵੀਰਵਾਰ ਦੇ ਦਿਨ ਕਰਾਏ ਜਾਣ ਵਾਲੇ ਸ਼ੋਸ਼ਲ ਮੀਡੀਆ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਫਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਸਨਦੀਪ ਸਿੰਘ ਸ਼ਾਮਿਲ ਹੋਏ । ਡਾ. ਸਨਦੀਪ ਸਿੰਘ ਨੇ ਫਲ ਦੇ ਟਿੱਡਿਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਸੁਝਾਅ ਦਿੱਤੇ । ਉਹਨਾਂ ਪੂਰੇ ਭਾਰਤ ਵਿੱਚ ਇਹ ਟਿੱਡੇ ਪਾਏ ਜਾਣ ਦੇ ਕਾਰਨਾਂ ਦੀ ਗੱਲ ਕੀਤੀ ਅਤੇ ਦੱਸਿਆ ਸਰਦੀ ਦੌਰਾਨ ਇਹ ਟਿੱਡੇ ਵਧੇਰੇ ਕਿਉਂ ਨਜ਼ਰ ਆਉਂਦੇ ਹਨ ।

Suggestions given to farmers on prevention of mango locusts

Suggestions given to farmers on prevention of mango locusts

ਇਸ ਤੋਂ ਇਲਾਵਾ ਉਹਨਾਂ ਨੇ ਇਹਨਾਂ ਟਿੱਡਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ । ਟਿੱਡਿਆਂ ਦੀ ਰੋਕਥਾਮ ਦੇ ਜੈਵਿਕ ਤਰੀਕਿਆਂ ਬਾਰੇ ਗੱਲ ਕਰਦਿਆਂ ਡਾ. ਸਨਦੀਪ ਸਿੰਘ ਨੇ ਵਾਤਾਵਰਣ ਪੱਖੀ ਵਿਧੀਆਂ ਅਪਨਾਉਣ ਤੇ ਜ਼ੋਰ ਦਿੱਤਾ ।

ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਚੌਹਾਨ ਨੇ ਸੁਹੰਜਣਾ ਦੀਆਂ ਖੂਬੀਆਂ ਬਾਰੇ ਗੱਲ ਕਰਦਿਆਂ ਇਸ ਰੁੱਖ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਦੱਸਿਆ । ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਚਾਲੂ ਮੌਸਮੀ ਹਾਲਾਤ ਵਿੱਚ ਕਿਹੜੇ-ਕਿਹੜੇ ਰੁੱਖ ਲਾਏ ਜਾ ਸਕਦੇ ਹਨ ਅਤੇ ਇਹਨਾਂ ਰੁੱਖਾਂ ਨੂੰ ਲਾਉਣ ਦੇ ਸਹੀ ਤਰੀਕੇ ਕੀ ਹਨ ।

ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਨੇ ਕਣਕ ਦੀਆਂ ਕੁੰਗੀਆਂ ਬਾਰੇ ਗੱਲ ਕਰਦਿਆਂ ਇਹਨਾਂ ਦੀ ਰੋਕਥਾਮ ਦੇ ਸਮੁੱਚੇ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ ।
ਇਸ ਤੋਂ ਇਲਾਵਾ ਪੀ.ਏ.ਯੂ. ਦੀ ਡਾਕੂਮੈਂਟਰੀ ਦਿਖਾਈ ਗਈ ਅਤੇ ਕਾਮਯਾਬ ਕਿਸਾਨ ਬਾਰੇ ਬਣੀ ਲਘੂ ਫਿਲਮ ਵੀ ਪੇਸ਼ ਕੀਤੀ ਗਈ । ਪ੍ਰੋਗਰਾਮ ਦਾ ਸੰਚਾਲਨ ਸਹਾਇਕ ਨਿਰਦੇਸ਼ਕ ਰੇਡੀਓ ਅਤੇ ਟੀ ਵੀ ਡਾ. ਅਨਿਲ ਸ਼ਰਮਾ ਨੇ ਕੀਤੀ ।

Facebook Comments

Trending