Connect with us

ਪੰਜਾਬੀ

ਵਰਧਮਾਨ ਸਪੈਸ਼ਲ ਸਟੀਲਜ ਨੇ ਲੋੜਵੰਦ ਸਕੂਲੀ ਬੱਚਿਆਂ ਨੂੰ ਵੰਡੀਆਂ 200 ਸਕੂਲ ਬੈਗ ਕਿੱਟਾਂ 

Published

on

Vardhaman Special Steelage distributed 200 school bag kits to needy school children

ਲੁਧਿਆਣਾ : ਝੁੱਗੀ-ਝੌਂਪੜੀ ਵਾਲੇ ਖੇਤਰਾਂ ਦੇ ਗਰੀਬ ਲੋੜਵੰਦ ਬੱਚਿਆਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਯਤਨਾਂ ਦੇ ਤਹਿਤ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਦੇ ਸਹਿਯੋਗ ਨਾਲ ਜੀਤ ਫਾਊਂਡੇਸ਼ਨ, ਧਾਂਦਰਾ ਅਤੇ ਭਾਰਤ ਵਿਕਾਸ ਸ਼ਾਖਾ, ਟੈਗੋਰ ਨਗਰ ਦੇ ਵੱਖ-ਵੱਖ ਝੁੱਗੀ-ਝੌਂਪੜੀ ਵਾਲੇ ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ 200 ਸਕੂਲੀ ਬੈਗ ਕਿੱਟਾਂ ਵੰਡੀਆਂ।

ਸਕੂਲੀ ਬੱਚਿਆਂ ਨੂੰ ਬੈਗ ਕਿੱਟਾਂ ਸਪੁਰਦ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੇ ਨਾਲ ਅਮਿਤ ਧਵਨ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਅਵਤਾਰ ਸਿੰਘ, ਏ.ਪੀ.ਓ, ਜੀਤ ਫਾਊਂਡੇਸ਼ਨ ਤੋਂ ਜੀ.ਪੀ. ਸਿੰਘ ਅਤੇ ਐਜੂਕੇਸ਼ਨ ਟੀਮ ਦੇ ਮੈਂਬਰ ਮੌਜੂਦ ਸਨ। ਸੰਦੀਪ ਕੁਮਾਰ ਵਲੋਂ ਵਰਧਮਾਨ ਸਟੀਲ ਤੋਂ ਸਚਿਤ ਜੈਨ, ਸੌਮਿਆ ਜੈਨ ਦਾ ਇਸ ਨੇਕ ਕਾਰਜ ਲਈ ਧੰਨਵਾਦ ਵੀ ਕੀਤਾ।  ਅਮਿਤ ਧਵਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਵਿਸ਼ਵਾਸ਼ ਦੁਆਇਆ ਕਿ ਉਹ ਵਾਤਾਵਰਣ ਦੀ ਬਿਹਤਰੀ ਲਈ ਮਿਆਵਾਕੀ ਜੰਗਲ ਦਾ ਵਿਕਾਸ ਕਰਨਗੇ।

Facebook Comments

Trending