Connect with us

ਅਪਰਾਧ

ਦੋ ਪਿਸਤੌਲਾਂ ਤੇ ਕਾਰਤੂਸਾਂ ਸਣੇ ਕਾਂਚਾ ਗਿਰੋਹ ਦੇ ਦੋ ਮੈਂਬਰ ਕਾਬੂ

Published

on

Millions stolen from electronics warehouses

ਲੁਧਿਆਣਾ : ਥਾਣਾ ਸਿਟੀ 2 ਖੰਨਾ ਪੁਲਿਸ ਵੱਲੋਂ ਕਾਂਚਾ ਗਿਰੋਹ ਦੇ ਦੋ ਮੈਂਬਰਾਂ ਨੂੰ ਨੂੰ ਦੋ ਦੇਸੀ ਪਿਸਤੌਲ ਤੇ ਛੇ ਰੌਂਦਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਵੰਤ ਸਿੰਘ ਉਰਫ਼ ਜਿੰਮੀ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਤੇ ਕਮਲਜੋਤ ਸਿੰਘ ਉਰਫ਼ ਹੈਰੀ ਵਾਸੀ ਚੌਹਾਨ ਨਗਰ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਇਹ ਦੋਵੇਂ ਪਿਸਤੌਲਾਂ ਉਤਰਾਖੰਡ ਦੇ ਰੁੜਕੀ ਤੋਂ ਖੋਹੀਆਂ ਸਨ ਤੇ ਕਿਸੇ ਵੱਡੀ ਲੁੱਟ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸਨ। ਦੋਵੇਂ ਗੈਂਗਸਟਰ ਲੁਧਿਆਣਾ ਦੇ ਰਹਿਣ ਵਾਲੇ ਹਨ।

ਥਾਣਾ ਸਿਟੀ ਦੋੋ ਦੇ ਸਹਾਇਕ ਥਾਣੇਦਾਰ ਪਾਲ ਰਾਮ ਪੁਲਿਸ ਪਾਰਟੀ ਸਮੇਤ ਪਿ੍ਸਟਾਇਨ ਮਾਲ ਕੋਲ ਨਾਕਾਬੰਦੀ ਦੌਰਾਨ ਮੌਜੂਦ ਸਨ। ਇਸ ਦੌਰਾਨ ਇੱਕ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਡਰਾਈਵਰ ਦੀ ਸੀਟ ‘ਤੇ ਕਮਲਜੋਤ ਸਿੰਘ ਉਰਫ਼ ਹੈਰੀ ਵਾਸੀ ਚੋਹਾਨ ਨਗਰ ਧਾਂਦਰਾ ਰੋਡ ਦੁੱਗਰੀ ਲੁਧਿਆਣਾ ਬੈਠਾ ਸੀ ਤੇ ਪਿਛਲੀ ਸੀਟ ‘ਤੇ ਜਸਵੰਤ ਸਿੰਘ ਉਰਫ਼ ਜਿੰਮੀ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਬੈਠਾ ਸੀ।ਤਲਾਸ਼ੀ ਦੌਰਾਨ ਦੋਵਾਂ ਵਿਅਕਤੀਆਂ ਕੋਲੋਂ ਦੋ ਦੇਸੀ ਪਿਸਤੌਲ ਤੇ 6 ਰੌਂਦ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਦੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Trending