Connect with us

ਪੰਜਾਬੀ

ਪਾਰਟੀ ਪ੍ਰਤੀ ਕੀਤੀ ਮਿਹਨਤ ਨੇ ਦਿਵਾਈ ਟਿਕਟ : ਮੁੰਡੀਆਂ

Published

on

Hard work for the party, medicine ticket: Boys

ਲੁਧਿਆਣਾ :  ਆਮ ਆਦਮੀ ਪਾਰਟੀ ਵੱਲੋਂ ਹਲਕਾ ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਮੁੰਡੀਆਂ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜਿੱਥੇ ਕੁਝ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਉੱਥੇ ਹੀ ਕੁਝ ਪੁਰਾਣੇ ਵਲੰਟੀਅਰ ਨਾਰਾਜ਼ ਵੀ ਵਿਖਾਈ ਦਿੱਤੇ।

ਬਲਾਕ ਪ੍ਰਧਾਨ ਜਮਾਲਪੁਰ ਤਜਿੰਦਰ ਸਿੰਘ ਮਿੱਠੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਨ ਲਈ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਦੇ ਬਾਰੇ ਅੌਰਤਾਂ ਨੂੰ ਜਾਗਰੁਕ ਕਰਨ ‘ਚ ਹਰਦੀਪ ਮੁੰਡੀਆਂ ਨੇ ਪੂਰੇ ਪੰਜਾਬ ‘ਚ ਸਭ ਤੋਂ ਵੱਧ ਮਹਿਲਾਵਾਂ ਨੂੰ ਪਾਰਟੀ ਨਾਲ ਜੋੜ ਕੇ ਪੰਜਾਬ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਮੁੰਡੀਆਂ ਦੀ ਮਿਹਨਤ ਤੇ ਪਾਰਟੀ ਪ੍ਰਤੀ ਵਫ਼ਾਦਾਰੀ ਵੇਖ ਕੇ ਹੀ ਪਾਰਟੀ ਨੇ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।

ਉਨ੍ਹਾਂ ਕਿਹਾ ਕਿ ਹਰਦੀਪ ਮੁੰਡੀਆਂ ਨੇ ਪਾਰਟੀ ਵੱਲੋਂ ਦਿੱਤੀ ਹਰ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਤੇ ਜੀਅ ਜਾਨ ਨਾਲ ਪੂਰਾ ਕੀਤਾ ਹੈ ਤੇ ਅਸੀਂ ਚਾਰੇ ਪ੍ਰਧਾਨ ਹਰਦੀਪ ਮੁੰਡੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ।

Facebook Comments

Trending