ਇੰਡੀਆ ਨਿਊਜ਼
ਵੱਡਾ ਹਾਦਸਾ, ਧੁੰਦ ‘ਚ ਫਸਣ ਕਾਰਨ ਹੋਇਆ ਹੈਲੀਕਾਪਟਰ ਕਰੈਸ਼, ਸਾਰਿਆਂ ਦੀ ਹੋਈ ਮੌ. ਤ
Published
1 week agoon
By
Lovepreetਪੁਣੇ : ਪੁਣੇ ਜ਼ਿਲੇ ਦੇ ਬਾਵਧਨ ਬੁਦਰੁਕ ਇਲਾਕੇ ‘ਚ ਬੁੱਧਵਾਰ ਸਵੇਰੇ ਇਕ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਵਾਪਰਿਆ, ਜਦੋਂ ਹੈਲੀਕਾਪਟਰ ਨੇ ਆਕਸਫੋਰਡ ਕਾਊਂਟੀ ਰਿਜ਼ੌਰਟ ਦੇ ਹੈਲੀਪੈਡ ਤੋਂ ਉਡਾਨ ਭਰੀ ਅਤੇ ਮੁੰਬਈ ਦੇ ਜੁਹੂ ਵੱਲ ਜਾ ਰਿਹਾ ਸੀ। ਉਸ ਸਮੇਂ ਹੈਲੀਕਾਪਟਰ ‘ਚ ਦੋ ਪਾਇਲਟ ਅਤੇ ਇਕ ਇੰਜੀਨੀਅਰ ਮੌਜੂਦ ਸੀ, ਜਿਨ੍ਹਾਂ ਦੀ ਇਸ ਹਾਦਸੇ ‘ਚ ਮੌਤ ਹੋ ਗਈ।
ਮੁੱਢਲੀ ਜਾਂਚ ਮੁਤਾਬਕ ਹੈਲੀਕਾਪਟਰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਘਾਟੀ ਵਿੱਚ ਹਾਦਸਾਗ੍ਰਸਤ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਪਾਇਲਟ ਨੂੰ ਰਸਤੇ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੈਲੀਕਾਪਟਰ ਦਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਹੈਲੀਕਾਪਟਰ ‘ਚ ਅੱਗ ਲੱਗ ਗਈ, ਜਿਸ ਕਾਰਨ ਮੌਕੇ ‘ਤੇ ਪਹੁੰਚੀਆਂ ਬਚਾਅ ਟੀਮਾਂ ਨੇ ਤਿੰਨਾਂ ਦੀਆਂ ਲਾਸ਼ਾਂ ਮਲਬੇ ‘ਚੋਂ ਕੱਢੀਆਂ।
ਫਾਇਰ ਬ੍ਰਿਗੇਡ ਅਤੇ ਹਿੰਜਵਾੜੀ ਪੁਲਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਹਾਦਸੇ ਦਾ ਮਲਬਾ ਪੁਣੇ-ਬੰਗਲੌਰ ਹਾਈਵੇਅ ਤੋਂ ਕੁਝ ਦੂਰੀ ‘ਤੇ ਸਥਿਤ ਬਾਵਧਨ ਦੀਆਂ ਪਹਾੜੀਆਂ ਤੋਂ ਮਿਲਿਆ। ਹਾਲਾਂਕਿ ਹੈਲੀਕਾਪਟਰ ਦੇ ਮਾਲਕ ਅਤੇ ਇਸ ‘ਚ ਸਵਾਰ ਯਾਤਰੀਆਂ ਦੀ ਪਛਾਣ ਬਾਰੇ ਅਜੇ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਡੇਢ ਮਹੀਨੇ ਦੇ ਅੰਦਰ ਪੁਣੇ ਜ਼ਿਲ੍ਹੇ ਵਿੱਚ ਇਹ ਦੂਜਾ ਹੈਲੀਕਾਪਟਰ ਹਾਦਸਾ ਹੈ। ਇਸ ਤੋਂ ਪਹਿਲਾਂ 24 ਅਗਸਤ ਨੂੰ ਪੌਡ ਇਲਾਕੇ ‘ਚ ਇਕ ਹੈਲੀਕਾਪਟਰ ਕਰੈਸ਼ ਹੋ ਗਿਆ ਸੀ, ਜਿਸ ‘ਚ ਚਾਰ ਯਾਤਰੀ ਸਵਾਰ ਸਨ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋ ਲੋਕ ਗੰਭੀਰ ਜ਼ਖਮੀ ਹੋ ਗਏ।
You may like
-
ਰਤਨ ਟਾਟਾ ‘ਚ ਸੱਤਾ ‘ਚ ਬੈਠੇ ਲੋਕਾਂ ਨਾਲ ਸੱਚ ਬੋਲਣ ਦੀ ਹਿੰਮਤ ਸੀ: ਮਨਮੋਹਨ ਸਿੰਘ
-
ਜਦੋਂ ਰਤਨ ਟਾਟਾ ਨੇ ਆਪਣੇ ਬੀਮਾਰ ਪਾਲਤੂ ਕੁੱਤੇ ਲਈ ਠੁਕਰਾ ਦਿਤਾ ਸੀ ਪ੍ਰਿੰਸ ਚਾਰਲਸ ਦਾ ਲਾਈਫਟਾਈਮ ਅਚੀਵਮੈਂਟ ਐਵਾਰਡ
-
ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ
-
ਸੋਨਾ ਸਸਤਾ ਹੋਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਖੁਸ਼ਖਬਰੀ, ਕੀਮਤਾਂ ‘ਚ ਗਿਰਾਵਟ ਹੋਈ ਸ਼ੁਰੂ
-
ਮਸ਼ਹੂਰ ਪੰਜਾਬੀ ਗਾਇਕ ਦੀ ਕਾਰ ਨਾਲ ਹੋਇਆ ਵੱਡਾ ਹਾਦਸਾ, 2 ਦੀ ਮੌਤ
-
8ਵਾਂ ਤਨਖ਼ਾਹ ਕਮਿਸ਼ਨ: ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਤਨਖ਼ਾਹ ਵਧਣ ਦੀ ਉਮੀਦ