ਪੰਜਾਬੀ

ਲੁਧਿਆਣਾ ਦੀ DEO ਜਸਵਿੰਦਰ ਕੌਰ ਸਮੇਤ 43 PES ਅਫਸਰਾਂ ਦੇ ਤਬਾਦਲੇ

Published

on

ਲੁਧਿਆਣਾ : ਪੰਜਾਬ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਜਸਵਿੰਦਰ ਕੌਰ ਸਮੇਤ 43 ਪੀਈਐੱਸ ਕੇਡਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਬਾਦਲਿਆਂ ਵਿੱਚ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਵੀ ਤਬਾਦਲੇ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਸਵਿੰਦਰ ਕੌਰ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਗਣਵਾਲ (ਮਲੇਰਕੋਟਲਾ) ਲਾਇਆ ਗਿਆ ਹੈ।

ਜਸਵਿੰਦਰ ਕੌਰ ਪਿਛਲੇ ਦਸ ਮਹੀਨਿਆਂ ਤੋਂ ਡੀਈਓ ਸੈਕੰਡਰੀ ਦਾ ਵਾਧੂ ਚਾਰਜ ਵੀ ਸੰਭਾਲ ਰਹੀ ਸੀ ਕਿਉਂਕਿ ਡੀਈਓ ਸੈਕੰਡਰੀ ਦੀ ਅਸਾਮੀ ਵੀ ਕਾਫ਼ੀ ਸਮੇਂ ਤੋਂ ਖ਼ਾਲੀ ਸੀ, ਜਿਸ ਮਗਰੋਂ ਡੀਈਓ ਸੈਕੰਡਰੀ ਦਾ ਵਾਧੂ ਚਾਰਜ ਉਨ੍ਹਾਂ ਨੂੰ ਦਿੱਤਾ ਗਿਆ ਸੀ। ਹੁਣ ਡੀਈਓ ਐਲੀਮੈਂਟਰੀ ਦੇ ਤਬਾਦਲੇ ਤੋਂ ਬਾਅਦ ਲੁਧਿਆਣਾ ਵਿੱਚ ਡੀਈਓ ਐਲੀਮੈਂਟਰੀ ਅਤੇ ਸੈਕੰਡਰੀ ਦੀਆਂ ਦੋਵੇਂ ਅਸਾਮੀਆਂ ਖਾਲੀ ਹਨ। ਦੱਸ ਦੇਈਏ ਕਿ ਜਸਵਿੰਦਰ ਕੌਰ 22 ਅਪ੍ਰੈਲ 2021 ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਡੀਈਓ ਐਲੀਮੈਂਟਰੀ ਜੁਆਇੰਨ ਹੋਈ ਸੀ।

Facebook Comments

Trending

Copyright © 2020 Ludhiana Live Media - All Rights Reserved.