Connect with us

ਅਪਰਾਧ

ਤਿੰਨ ਕਾਰ ਸਵਾਰ ਅਫ਼ੀਮ ਸਮੇਤ ਕਾਬੂ

Published

on

Three car occupants seized opium

ਦੋਰਾਹਾ (ਲੁਧਿਆਣਾ ) : ਦੋਰਾਹਾ ਪੁਲਿਸ ਵੱਲੋਂ ਤਿੰਨ ਕਾਰ ਸਵਾਰਾਂ ਨੂੰ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਕਾਰ ਸਵਾਰ ਸੁਖਦੀਪ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ, ਪ੍ਰੀਤਮ ਸਿੰਘ ਤੇ ਸੁਖਪਾਲ ਸਿੰਘ ਵਾਸੀ ਸੁਖਨਾ ਅਮਲੂ, ਥਾਣਾ ਕੋਟ ਭਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਥਾਣੇਦਾਰ ਬਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ‘ਚ ਬੇਅੰਤ ਸਿੰਘ ਚੌਕ ਦੋਰਾਹਾ ‘ਚ ਮੌਜੂਦ ਸੀ ਤਾਂ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਉਨ੍ਹਾਂ ਵੱਲੋਂ ਨਾਕੇਬੰਦੀ ਦੌਰਾਨ ਇਕ ਗੱਡੀ ਨੂੰ ਰੋਕਿਆ ਹੈ। ਜਿਸ ‘ਚ ਤਿੰਨ ਨੌਜਵਾਨ ਸਵਾਰ ਹਨ, ਜੋ ਕਾਫੀ ਘਬਰਾਏ ਹੋਏ ਹਨ। ਜਿਸ ‘ਤੇ ਥਾਣੇਦਾਰ ਬਰਜਿੰਦਰ ਸਿੰਘ ਨੇ ਮੌਕੇ ‘ਤੇ ਜਾ ਕੇ ਮੁਲਜ਼ਮਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਡੈੱਸ ਬੋਰਡ ‘ਚੋਂ ਇਕ ਕਿਲੋ ਅਫ਼ੀਮ ਬਰਾਮਦ ਹੋਈ।

Facebook Comments

Trending