Connect with us

ਅਪਰਾਧ

ਹਥਿਆਰਬੰਦ ਲੁਟੇਰੇ ਸਨਅਤਕਾਰ ਦੇ ਡਰਾਈਵਰ ਨੂੰ ਅਗਵਾ ਕਰਨ ਉਪਰੰਤ ਲੁੱਟ ਕੇ ਹੋਏ ਫ਼ਰਾਰ

Published

on

The armed robbers kidnapped the driver of the industrial and fled after being robbed

ਲੁਧਿਆਣਾ   :   ਸਥਾਨਕ ਮੰਜੂ ਸਿਨੇਮਾ ਨੇੜੇ ਤਿੰਨ ਹਥਿਆਰਬੰਦ ਲੁਟੇਰਿਆਂ ਵਲੋਂ ਇੱਕ ਸਨਅਤਕਾਰ ਦੇ ਡਰਾਈਵਰ ਨੂੰ ਅਗਵਾ ਕਰ ਲਿਆ ਅਤੇ ਨਕਦੀ ਲੁੱਟਣ ਉਪਰੰਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਸੁਨੇਤ ਦੇ ਰਹਿਣ ਵਾਲੇ ਪ੍ਰੀਤਮ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅੱਜ ਮੰਜੂ ਸਿਨੇਮਾ ਨੇੜੇ ਕਾਰ ‘ਤੇ ਜਾ ਰਿਹਾ ਸੀ ਕਿ ਇਕ ਨੌਜਵਾਨ ਨੇ ਉਸ ਦੀ ਕਾਰ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਨੂੰ ਰਸਤੇ ਬਾਰੇ ਪੁੱਛਣ ਲੱਗ ਪਿਆ।

ਇਸ ਦੌਰਾਨ ਇਕ ਦੂਜੇ ਲੁਟੇਰੇ ਨੇ ਉਸਦੀ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਲਿਆ ਅਤੇ ਜ਼ਬਰਦਸਤੀ ਕਾਰ ਵਿਚ ਬੈਠ ਗਿਆ। ਕਾਰ ਵਿਚ ਬੈਠਦੇ ਹੀ ਇਸ ਲੁਟੇਰੇ ਨੇ ਆਪਣੇ ਪਾਸ ਰਖਿਆ ਹਥਿਆਰ ਕੱਢ ਲਿਆ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸਨੂੰ ਤਾਜਪੁਰ ਸੜਕ ‘ਤੇ ਲੈ ਗਿਆ। ਜਦਕਿ ਉਸ ਦੇ ਦੋ ਸਾਥੀ ਮੋਟਰਸਾਈਕਲ ‘ਤੇ ਕਾਰ ਦਾ ਪਿੱਛਾ ਕਰਦੇ ਰਹੇ।

ਪ੍ਰੀਤਮ ਸਿੰਘ ਨੇ ਦੱਸਿਆ ਕਿ ਤਾਜਪੁਰ ਰੋਡ ‘ਤੇ ਇਹ ਲੁਟੇਰੇ ਉਸ ਨੂੰ ਜ਼ਬਰਦਸਤੀ ਇਕ ਕਮਰੇ ਵਿਚ ਲੈ ਗਏ, ਜਿਥੇ ਉਸ ਦੀ ਕੁੱਟਮਾਰ ਕਰਨ ਉਪਰੰਤ ਉਸ ਪਾਸੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਖੋਹ ਲਿਆ। ਲੁਟੇਰਿਆਂ ਵਲੋਂ ਪ੍ਰੀਤਮ ਸਿੰਘ ਨੂੰ ਦੋ ਘੰਟੇ ਦੇ ਕਰੀਬ ਬੰਦੀ ਬਣਾਈ ਰੱਖਿਆ, ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending