Connect with us

ਪੰਜਾਬੀ

ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਕਾਰਗਰ ਹੈ ਇਹ ਦੇਸੀ ਨੁਸਖ਼ੇ, ਐਨਕਾਂ ਵੀ ਉੱਤਰ ਜਾਣਗੀਆਂ

Published

on

This indigenous prescription is effective in increasing eyesight, glasses will also be solved

ਅੱਜ ਦੇ ਸਮੇਂ ‘ਚ ਜ਼ਿਆਦਾਤਰ ਕੰਮ ਲੈਪਟੋਪ, ਮੋਬਾਈਲ ਨਾਲ ਸਬੰਧਤ ਹੈ। ਅਜਿਹੇ ‘ਚ ਦਫਤਰ ਦੇ ਨਾਲ ਘਰ ਸੰਭਾਲਣ ‘ਚ ਥਕਾਵਟ ਹੋਣ ਦੇ ਨਾਲ ਅੱਖਾਂ ਦੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਉੱਥੇ ਹੀ ਅੱਖਾਂ ਸਾਡੇ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹਨ। ਅਜਿਹੇ ‘ਚ ਇਸ ਵੱਲ ਧਿਆਨ ਨਾ ਦੇਣ ਕਾਰਨ ਅੱਖਾਂ ਦੀ ਰੌਸ਼ਨੀ ਘੱਟ ਹੋਣ ਲੱਗਦੀ ਹੈ। ਨਾਲ ਹੀ ਅੱਗੇ ਚੱਲਕੇ ਐਨਕਾਂ ਲਗਾਉਣ ਦੀ ਸੰਭਾਵਨਾ ਹੋ ਸਕਦੀ ਹੈ ਉੱਥੇ ਹੀ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਪਹਿਲਾਂ ਤੋਂ ਹੀ ਕਮਜ਼ੋਰ ਹਨ ਉਨ੍ਹਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜੋ ਤੁਹਾਡੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਸਹਾਇਤਾ ਕਰਨਗੇ।

ਆਂਵਲਾ : ਆਂਵਲਾ ਨੂੰ ਗੁਣਾਂ ਦੀ ਖਾਨ ਮੰਨਿਆ ਜਾਂਦਾ ਹੈ। ਉੱਥੇ ਹੀ ਕੋਰੋਨਾ ਕਾਲ ‘ਚ ਇਮਿਊਨਿਟੀ ਵਧਾਉਣ ਲਈ ਮਾਹਰਾਂ ਦੁਆਰਾ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਹੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਵੀ ਇਹ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਰੋਜ਼ਾਨਾ 1 ਵੱਡਾ ਚਮਚ ਆਂਵਲਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਆਂਵਲਾ ਜੈਮ, ਅਚਾਰ, ਪਾਊਡਰ ਅਤੇ ਮੁਰੱਬੇ ਦਾ ਸੇਵਨ ਵੀ ਕਰ ਸਕਦੇ ਹੋ।

ਬਦਾਮ, ਸੌਂਫ ਅਤੇ ਮਿਸ਼ਰੀ : ਆਯੁਰਵੈਦ ਦੇ ਅਨੁਸਾਰ ਇਹ ਤਿੰਨੋਂ ਚੀਜ਼ਾਂ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ‘ਚ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਦੇ ਲਈ ਤਿੰਨੋਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਪੀਸੋ। ਤਿਆਰ ਪਾਊਡਰ ਦੇ 1 ਵੱਡੇ ਚਮਚ ਨੂੰ 1 ਗਲਾਸ ਗਰਮ ਦੁੱਧ ‘ਚ ਮਿਲਾਕੇ ਸੌਂਣ ਤੋਂ ਪਹਿਲਾਂ ਪੀਓ। ਗਾਜਰ ਅਤੇ ਪੱਤੇਦਾਰ ਸਬਜ਼ੀਆਂ ‘ਚ ਵਿਟਾਮਿਨ ਏ, ਸੀ, ਆਇਰਨ ਅਤੇ ਹੋਰ ਪੌਸ਼ਟਿਕ ਤੱਤ ਦੇ ਨਾਲ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਨ੍ਹਾਂ ਦਾ ਸੇਵਨ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਉੱਥੇ ਹੀ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਤੁਸੀਂ ਇਨ੍ਹਾਂ ਨੂੰ ਸਲਾਦ, ਸਬਜ਼ੀਆਂ ਜਾਂ ਜੂਸ ਦੇ ਤੌਰ ‘ਤੇ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

ਦੇਸੀ ਘਿਓ : ਦੇਸੀ ਘਿਓ ‘ਚ ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ ਗੁਣ ਦੇ ਨਾਲ ਚਿਕਿਤਸਕ ਗੁਣ ਹੁੰਦੇ ਹਨ। ਆਯੁਰਵੈਦ ਦੇ ਅਨੁਸਾਰ ਇਸ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਪਾਚਨ ਪ੍ਰਣਾਲੀ ਅਤੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਓਥੇ ਹੀ ਇਹ ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ ਰੌਸ਼ਨੀ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਨਾਲ ਹੀ ਰੋਜ਼ਾਨਾ ਦੇਸੀ ਘਿਓ ਨਾਲ ਆਪਣੇ ਮੱਥੇ ਅਤੇ ਕੰਨ ਦੇ ਵਿਚਕਾਰ ਦੇ ਹਿੱਸੇ ‘ਤੇ ਕੁਝ ਮਿੰਟਾਂ ਲਈ ਘਿਓ ਨਾਲ ਮਸਾਜ ਕਰਨੀ ਚਾਹੀਦੀ ਹੈ।

ਡਰਾਈ ਫਰੂਟ : ਸਿਹਤਮੰਦ ਰਹਿਣ ਲਈ ਡ੍ਰਾਈ ਫਰੂਟਸ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਬਦਾਮ, ਕਿਸ਼ਮਿਸ਼, ਅੰਜੀਰ ਸਭ ਤੋਂ ਬੈਸਟ ਹੁੰਦੇ ਹਨ। ਅੱਖਾਂ ਦੀ ਰੌਸ਼ਨੀ ਵਧਾਉਣ ਲਈ ਰੋਜ਼ਾਨਾ 5-6 ਬਦਾਮ ਨੂੰ ਪਾਣੀ ‘ਚ ਭਿਓ ਦਿਓ। ਫਿਰ ਅਗਲੀ ਸਵੇਰ ਇਸ ਦਾ ਪੇਸਟ ਬਣਾਕੇ ਪਾਣੀ ਵਿਚ ਮਿਲਾਕੇ ਪੀਣ ਨਾਲ ਫ਼ਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਰਾਤ ਭਰ ਪਾਣੀ ਭਿੱਜੀ ਕਿਸ਼ਮਿਸ਼ ਅਤੇ ਅੰਜੀਰ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ‘ਚ ਸਹਾਇਤਾ ਮਿਲਦੀ ਹੈ। ਤ੍ਰਿਫਲਾ ਪਾਊਡਰ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਫਿਰ ਅਗਲੀ ਸਵੇਰ ਇਸ ਨੂੰ ਛਾਣ ਲਓ। ਤਿਆਰ ਪਾਣੀ ਨਾਲ ਅੱਖਾਂ ਧੋਵੋ। ਇਸ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਮਦਦ ਮਿਲੇਗੀ।

ਇਹ ਉਪਾਅ ਵੀ ਆਉਣਗੇ ਕੰਮ : ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਸਰੋਂ ਦੇ ਤੇਲ ਨਾਲ ਮਸਾਜ ਕਰੋ। ਸਵੇਰੇ ਨੰਗੇ ਪੈਰੀਂ ਹਰੇ ਘਾਹ ‘ਤੇ ਤੁਰਨ ਨਾਲ ਲਾਭ ਹੋਵੇਗਾ।
ਰੋਜ਼ਾਨਾ ਅਨੂਲੋਮ-ਵਿਲੋਮ ਪ੍ਰਣਾਯਮ ਕਰੋ। ਅੱਖਾਂ ‘ਚ ਧੁੰਦਲਾਪਣ ਜਾਂ ਦਰਦ ਹੋਣ ‘ਤੇ ਠੰਡੇ ਪਾਣੀ ਨਾਲ ਧੋ ਲਓ।

Facebook Comments

Trending