Connect with us

ਪੰਜਾਬ ਨਿਊਜ਼

ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ’ਚ ‘ਡਰੈੱਸ ਕੋਡ’ ਲਾਗੂ, ਲਿਆ ਗਿਆ ਇਹ ਫ਼ੈਸਲਾ

Published

on

This decision was taken to implement the dress code in the famous Sri Kali Mata temple

ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ’ਚ ਇਕ ਵਿਸ਼ੇਸ਼ ਨਿਯਮ ਲਾਗੂ ਕੀਤਾ ਗਿਆ ਹੈ। ਜਿਸ ਤਹਿਤ ਮਹਿਲਾਵਾਂ ਅਤੇ ਪੁਰਸ਼ ਛੋਟੇ ਕੱਪੜੇ ਪਾ ਕੇ ਮੰਦਰ ਦੇ ਅੰਦਰ ਦਾਖਲ ਨਹੀਂ ਹੋ ਸਕਣਗੇ। ਇਸ ਸਬੰਧੀ ਅਖ਼ਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਨੇ ਮੰਦਿਰ ’ਚ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਕੱਪੜੇ, ਹਾਫ਼ ਪੈਂਟ, ਬਰਮੂਡਾ, ਮਿੰਨੀ ਸਕਰਟ, ਨਾਈਟ ਸੂਟ, ਫ਼ਟੀ ਜੀਨਸ, ਫ਼ਰਾਕ ਅਤੇ ਥ੍ਰੀ ਕੁਆਟਰ ਜੀਨਸ ਆਦਿ ਕੱਪੜੇ ਪਾ ਕੇ ਮੰਦਿਰ ਪਰਿਸਰ ’ਚ ਨਾ ਆਉਣ।

ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਨੂੰ ਮੰਦਿਰ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਅਖਿਲ ਭਾਰਤੀ ਹਿੰਦੂ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਕੇਹਰ ਨੇ ਦੱਸਿਆ ਕਿ ਹਰਿਦੁਆਰ ਅਤੇ ਹੋਰ ਕਈ ਸ਼ਹਿਰਾਂ ’ਚ ਸਾਡੇ ਸੰਤਾਂ-ਮਹਾਂਪੁਰਸ਼ਾਂ ਦੀਆਂ ਬੈਠਕਾਂ ਦਾ ਆਯੋਜਨ ਹੋਇਆ ਸੀ, ਜਿਸ ‘ਚ ਹਿੰਦੂ ਧਾਰਮਿਕ ਸਥਾਨਾਂ ‘ਚ ਡਰੈੱਸ ਕੋਡ ਲਾਗੂ ਕਰਨ ‘ਤੇ ਵਿਚਾਰ ਕੀਤਾ ਗਿਆ। ਜਿਸ ਤੋਂ ਬਾਅਦ ਸਾਰੇ ਹਿੰਦੂ ਧਾਰਮਿਕ ਸਥਾਨਾਂ ‘ਤੇ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ।

Facebook Comments

Trending