Connect with us

ਦੁਰਘਟਨਾਵਾਂ

ਡੋਲੀ ਲੈ ਕੇ ਜਾ ਰਹੀ ਕਾਰ ਨਾਲ ਵੱਡਾ ਹਾ/ਦਸਾ, ਮਚਿਆ ਚੀਕ-ਚਿਹਾੜਾ

Published

on

ਅਬੋਹਰ : ਡੋਲੀ ਲੈ ਕੇ ਜਾ ਰਹੀ ਕਾਰ ਨਾਲ ਵਾਪਰੇ ਵੱਡੇ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਬੋਹਰ-ਸ਼੍ਰੀਗੰਗਾਨਗਰ ਰਾਸ਼ਟਰੀ ਰਾਜ ਮਾਰਗ ‘ਤੇ ਪਿੰਡ ਗਿੱਦਾਂਵਾਲੀ ਨੇੜੇ ਇਕ ਟਰੈਕਟਰ ਟਰਾਲੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਲਾੜਾ-ਲਾੜੀ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡੋਲੀ ਲੈ ਕੇ ਜਾ ਰਹੀ ਕਾਰ ਵਿੱਚ ਸਵਾਰ ਲਾੜਾ-ਲਾੜੀ ਅਤੇ ਹੋਰ ਲੋਕ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਡ ਸੇਫਟੀ ਫੋਰਸ ਦੇ ਐਸ.ਐਸ.ਆਈ ਸਤਨਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗਿਦਰਾਂਵਾਲੀ ਨੇੜੇ ਹਾਦਸਾ ਵਾਪਰ ਗਿਆ ਹੈ। ਉਹ ਤੁਰੰਤ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਲਾੜਾ ਸੰਦੀਪ ਸਿੰਘ ਵਾਸੀ ਪਿੰਡ ਕਾਲਾ ਵਾਲੀ ਮੰਡੀ ਅਤੇ ਲਾੜਾ ਸੁਮਨਦੀਪ ਆਪਣੇ ਪਿੰਡ ਸ੍ਰੀਗੰਗਾਨਗਰ ਨੂੰ ਪਰਤ ਰਹੇ ਸਨ। ਜਦੋਂ ਲਾੜਾ-ਲਾੜੀ ਡੋਲੀ ‘ਚ ਸਵਾਰ ਹੋ ਕੇ ਗਿੱਦੜਾਂਵਾਲੀ ਪਹੁੰਚੇ ਤਾਂ ਕੱਟ ਤੋਂ ਮੋੜ ਲੈਂਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਟਰੈਕਟਰ ਟਰਾਲੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਦੀ ਕਾਰ ਡਿਵਾਈਡਰ ‘ਤੇ ਚੜ੍ਹ ਗਈ, ਜਿਸ ਕਾਰਨ ਕਾਰ ‘ਚ ਸਵਾਰ ਲਾੜਾ-ਲਾੜੀ ਸਮੇਤ ਹੋਰ ਰਿਸ਼ਤੇਦਾਰ ਜ਼ਖਮੀ ਹੋ ਗਏ।

 

Facebook Comments

Trending