Connect with us

ਪੰਜਾਬੀ

ਡਾਇਟ ‘ਚ ਕਰੋ ਖੀਰੇ ਨੂੰ ਸ਼ਾਮਿਲ, ਪਾਓ ਅਣਗਿਣਤ ਫ਼ਾਇਦੇ

Published

on

Include cucumber in the diet, get innumerable benefits

ਖੀਰਾ ਖਾਣਾ ਤੁਹਾਡੀ ਸਿਹਤ ਅਤੇ ਪਾਚਨ ਤੰਤਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਸ ਕਰਕੇ ਇਸ ਮੌਸਮ ‘ਚ ਖੀਰਾ ਖਾਣ ਨਾਲ ਪੇਟ ਨਾਲ ਜੁੜੀ ਹਰ ਬੀਮਾਰੀ ਦੂਰ ਰਹਿੰਦੀ ਹੈ। ਪਰ ਜੇਕਰ ਤੁਸੀਂ ਖੀਰੇ ਦਾ ਪੂਰਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਦੁਪਹਿਰ ਸਮੇਂ ਖਾਣਾ ਚਾਹੀਦਾ ਹੈ। ਰਾਤ ਨੂੰ ਖੀਰੇ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਰਾਤ ਨੂੰ ਖੀਰਾ ਖਾਣ ਨਾਲ ਤੁਹਾਡੇ ਲਈ ਪਰੇਸ਼ਾਨੀ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਖੀਰੇ ਦੇ ਨੁਕਸਾਨ ਅਤੇ ਫਾਇਦੇ।

ਭਾਰ ਘਟਾਉਂਦਾ ਹੈ : ਭਾਰ ਘਟਾਉਣ ਲਈ ਖੀਰਾ ਸਭ ਤੋਂ ਵਧੀਆ ਅਤੇ ਕਾਰਗਰ ਆਪਸ਼ਨ ਹੈ। ਖੀਰਾ ਖਾਣ ਨਾਲ ਪੇਟ ਵੀ ਭਰਦਾ ਹੈ ਅਤੇ ਇਸ ਦੇ ਨਾਲ ਹੀ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਵੀ ਮਿਲਦੇ ਹਨ। ਖੀਰਾ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਕਿਉਂਕਿ ਇਸ ‘ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਦਾ ਹੈ।

ਇਮਿਊਨਿਟੀ ‘ਚ ਵਾਧਾ : ਖੀਰਾ ਖਾਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਕਿਉਂਕਿ ਖੀਰੇ ‘ਚ ਵਿਟਾਮਿਨ ਸੀ, ਬੀਟਾ ਕੈਰੋਟੀਨ ਵਰਗੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ਬਣਾਉਂਦੇ ਹਨ।

ਕੈਂਸਰ ਤੋਂ ਬਚਾਅ : ਖੀਰੇ ‘ਤੇ ਕੀਤੀ ਗਈ ਖੋਜ ਤੋਂ ਪਤਾ ਲੱਗਾ ਹੈ ਕਿ ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੋ ਸਕਦਾ ਹੈ। ਖੀਰੇ ‘ਚ ਪਾਏ ਜਾਣ ਵਾਲੇ ਪ੍ਰੋਟੀਨ ਸਾਡੇ ਸਰੀਰ ‘ਚ ਕੈਂਸਰ ਨਾਲ ਲੜਨ ਦੀ ਤਾਕਤ ਦਿੰਦੇ ਹਨ ਅਤੇ ਜੇਕਰ ਸਾਡੇ ਸਰੀਰ ‘ਚ ਕੈਂਸਰ ਜਾਂ ਟਿਊਮਰ ਦੇ ਸ਼ੁਰੂਆਤੀ ਲੱਛਣ ਹੋਣ ਤਾਂ ਖੀਰੇ ਦਾ ਸੇਵਨ ਨਾਲ ਹੀ ਇਸ ਦਾ ਵਾਧਾ ਰੁਕ ਜਾਂਦਾ ਹੈ।

ਡਾਈਜੇਸ਼ਨ ‘ਤੇ ਅਸਰ : ਰਾਤ ਨੂੰ ਖੀਰਾ ਖਾਣ ਨਾਲ ਪੇਟ ‘ਚ ਭਾਰੀਪਨ ਮਹਿਸੂਸ ਹੋਵੇਗਾ ਕਿਉਂਕਿ ਰਾਤ ਨੂੰ ਖੀਰੇ ਨੂੰ ਹਜ਼ਮ ਕਰਨ ‘ਚ ਮੁਸ਼ਕਲ ਹੁੰਦੀ ਹੈ। ਇਸ ਲਈ ਤੁਹਾਨੂੰ ਪੇਟ ‘ਚ ਦਰਦ, ਗੈਸ ਬਣਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਨੀਂਦ ‘ਚ ਰੁਕਾਵਟ : ਰਾਤ ਨੂੰ ਖੀਰਾ ਖਾਣ ਨਾਲ ਨੀਂਦ ਵੀ ਖਰਾਬ ਹੋ ਸਕਦੀ ਹੈ। ਖੀਰੇ ‘ਚ ਪਾਣੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਪੇਟ ‘ਚ ਭਾਰੀਪਨ ਅਤੇ ਲੇਟਣ ‘ਚ ਪਰੇਸ਼ਾਨੀ ਹੁੰਦੀ ਹੈ। ਰਾਤ ਨੂੰ ਖੀਰਾ ਖਾਣਾ ਵੀ ਪਾਚਨ ਕਿਰਿਆ ਲਈ ਖਰਾਬ ਹੁੰਦਾ ਹੈ ਇਸ ਨਾਲ ਖੱਟਾ ਡਕਾਰ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਨੱਕ, ਛਾਤੀ ਜੰਮ ਜਾਣਾ : ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਜੇਕਰ ਤੁਹਾਨੂੰ ਖੰਘ, ਜ਼ੁਕਾਮ ਅਤੇ ਸਾਹ ਵਰਗੀ ਕੋਈ ਸਮੱਸਿਆ ਹੈ ਤਾਂ ਰਾਤ ਨੂੰ ਖੀਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਰਾਤ ਨੂੰ ਖੀਰੇ ਦਾ ਸੇਵਨ ਕਰਨ ਨਾਲ ਨੱਕ ਅਤੇ ਛਾਤੀ ਜੰਮਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Facebook Comments

Trending