Connect with us

ਇੰਡੀਆ ਨਿਊਜ਼

 ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ

Published

on

Third two-day international conference of agricultural librarians and user community begins
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ “ਖੇਤੀ ਲਾਇਬ੍ਰੇਰੀਆਂ ਅਤੇ ਵਿਕਾਸਮਈ ਟੀਚਿਆਂ ਦੀ ਨਿਰੰਤਰਤਾ:ਭਵਿੱਖਮਈ ਰਾਹ” ਵਿਸ਼ੇ ਉੱਤੇ ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ਹੋਈ|
ਡਾ. ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਪੀ.ਏ.ਯੂ. ਅਤੇ ਭਾਰਤ ਦੇ ਖੇਤੀ ਲਾਇਬ੍ਰੇਰੀਅਨਜ਼ ਅਤੇ ਦਸਤਾਵੇਜ਼ ਕਰਤਾਵਾਂ ਦੀ ਸੰਸਥਾ (ਆਲਦੀ) ਵਲੋਂ ਸਾਂਝੇ ਤੌਰ ਤੇ ਆਯੋਜਿਤ ਇਸ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਡਾ. ਆਰ ਸੀ ਅਗਰਵਾਲ, ਡੀ ਡੀ ਜੀ (ਖੇਤੀ ਸਿੱਖਿਆ) ਆਈ ਸੀ ਏ ਆਰ, ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ| ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ|

ਦੇਸ਼-ਵਿਦੇਸ਼ ਤੋਂ ਆਏ ਲਾਇਬ੍ਰੇਰੀ ਸੰਚਾਲਕਾਂ ਨੂੰ ਸੰਬੋਧਨ ਕਰਦਿਆਂ ਡਾ. ਆਰ ਸੀ ਅਗਰਵਾਲ ਨੇ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ, ਦੇਸ਼ ਵਾਸੀਆਂ ਦੇ ਸਿਹਤਮੰਦ ਜੀਵਨ ਅਤੇ ਜੀਵਨ ਨਿਰਬਾਹ ਦਾ ਮੁੱਖ ਸੋਮਾ ਹੋਣ ਕਰਕੇ ਖੇਤੀਬਾੜੀ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ| ਖੇਤੀ ਖੋਜ, ਅਧਿਆਪਣ ਅਤੇ ਪਸਾਰ ਵਿਚ ਲਾਇਬ੍ਰੇਰੀਆਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆਂ ਉਹਨਾਂ ਕਿਹਾ ਕਿ ਗਿਆਨ ਦਾ ਸਭ ਤੋਂ ਵੱਡਾ ਭੰਡਾਰ ਲਾਇਬ੍ਰੇਰੀਆਂ ਹਨ, ਜੋ ਸਾਡੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਵਿਸ਼ੇ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ|
ਉਨ•ਾਂ ਕਿਹਾ ਕਿ ਗਿਆਨ ਤੋਂ ਸ਼ਕਤੀਸ਼ਾਲੀ ਕੋਈ ਪੂੰਜੀ ਨਹੀਂ ਹੁੰਦੀ ਪਰ ਇਸ ਤੱਕ ਉਚਿਤ ਅਤੇ ਸੁਖਾਲੀ ਪਹੁੰਚ ਨੂੰ ਯਕੀਨੀ ਬਨਾਉਣ ਲਈ ਇਸਦੀ ਸਹੀ ਪ੍ਰੋਸੈਸਿੰਗ ਹੋਣੀ ਬਹੁਤ ਜ਼ਰੂਰੀ ਹੈ| ਉਹਨਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੇ ਇਸ ਯੁੱਗ ਵਿਚ ਆਪਣੇ ਵਿਦਿਆਰਥੀਆਂ ਨੂੰ ਭਵਿੱਖਮਈ ਚੁਣੌਤੀਆਂ ਨਾਲ ਨਜਿੱਠਣ ਲਈ ਤਕਨੀਕੀ ਜਾਣਕਾਰੀ ਮੁਹਈਆ ਕਰਵਾਉਣੀ ਪਵੇਗੀ ਤਾਂ ਜੋ ਉਹ ਦੂਰ-ਦ੍ਰਿਸ਼ਟੀ ਨਾਲ ਅਗਾਊਂ ਫੈਸਲੇ ਲੈਣ ਦੇ ਸਮਰੱਥ ਹੋ ਸਕਣ|
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਅਕਾਦਮਿਕ ਲਾਇਬ੍ਰੇਰੀਆਂ ਗਿਆਨ ਦਾ ਕੇਂਦਰ ਹੁੰਦੀਆਂ ਹਨ ਅਤੇ ਸਵੈ-ਸਿੱਖਿਆ ਗ੍ਰਹਿਣ ਕਰਨ ਦੇ ਇਸ ਯੱੁਗ ਵਿਚ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਲਾਇਬ੍ਰੇਰੀਆਂ ਖੇਤੀ  ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ| ਪੀ.ਏ.ਯੂ. ਦੀ ਡਾ. ਐੱਮ ਐੱਸ ਰੰਧਾਵਾ ਲਾਇਬ੍ਰੇਰੀ ਨੂੰ ਏਸ਼ੀਆ ਦੀਆਂ ਸਰਵੋਤਮ ਲਾਇਬ੍ਰੇਰੀਆਂ ਵਿਚ ਦਸਦਿਆਂ ਉਨ੍ਹਾਂ ਕਿਹਾ ਕਿ ਦੋ ਪੁਰਸਕਾਰ ਹਾਸਲ ਕਰ ਚੁੱਕੀ ਇਹ ਲਾਇਬ੍ਰੇਰੀ ਖੇਤੀ ਖੋਜ ਅਧਿਆਪਣ ਅਤੇ ਪਸਾਰ ਕਾਰਜਾਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਰਹੀ ਹੈ|
ਇਸ ਮੌਕੇ ਡਾ. ਅਨੁਰਾਧਾ ਅੱਗਰਵਾਲ ਨੇ ਕਿਹਾ ਕਿ ਲਾਇਬ੍ਰੇਰੀਆਂ ਮਨੁੱਖ ਦੇ ਵਿਦਿਆਰਥੀ ਜੀਵਨ ਤੋਂ ਲੈ ਕੇ ਸਮੁੱਚੀ ਜ਼ਿੰਦਗੀ ਤੱਕ ਆਪਣੀ ਅਹਿਮ ਭੂਮਿਕਾ ਨਿਭਾਉਂਦੀਆ ਹਨ|  ਉਨ੍ਹਾਂ    ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਕੰਪਿਊਟਰ ਅਧਾਰਿਤ ਗਿਆਨ, ਤਕਨਾਲੋਜੀ ਦੇ ਇਸ ਯੁੱਗ ਨੇ ਭਾਵੇਂ ਜਾਣਕਾਰੀ ਤੱਕ ਸਾਡੀ ਪਹੁੰਚ ਨੂੰ ਤੇਜ਼ ਅਤੇ ਸੁਖਾਲਾ ਬਣਾ ਦਿੱਤਾ ਹੈ ਪਰ ਈ-ਸਰੋਤਾਂ ਦੇ ਨਾਲ ਨਾਲ ਸਾਨੂੰ  ਇਨ੍ਹਾਂ  ਦੀਆਂ ਹਾਰਡ ਕਾਪੀਆਂ ਵੀ ਸੰਭਾਲ ਕੇ ਰੱਖਣ ਦੀ ਲੋੜ ਹੈ|

Facebook Comments

Trending