Connect with us

ਖੇਤੀਬਾੜੀ

 ਸਬਜ਼ੀਆਂ ਦੀ ਪਨੀਰੀ ਉਗਾਉਣ ਬਾਰੇ ਕਰਵਾਇਆ ਸਿਖਲਾਈ ਕੋਰਸ 

Published

on

A training course was conducted on growing vegetables
ਪੀ.ਏ.ਯੂ. ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਬਜੀਆਂ ਦੀ ਪਨੀਰੀ ਉਗਾਉਣ ਸੰਬੰਧੀ ਵਿਸ਼ੇ ਤੇ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ|
ਇਸ ਸਿਖਲਾਈ ਕੋਰਸ ਵਿੱਚ 18 ਸਿਖਆਰਥੀਆਂ ਨੇ ਭਾਗ ਲਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਤੇਜਿੰਦਰ ਸਿੰਘ ਰਿਆੜ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਦੋ ਦਿਨਾਂ ਦੀ ਟ੍ਰੇਨਿੰਗ ਵਿੱਚ ਵੱਖ-ਵੱਖ ਸਬਜੀਆਂ ਦੀ ਪਨੀਰੀ ਤਿਆਰ ਕਰਨ ਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ|
ਇਸ ਕੋਰਸ ਦੇ ਕੋ-ਕੋਆਰਡੀਨੇਟਰ ਡਾ ਪ੍ਰੇਰਨਾ ਕਪਿਲਾ ਨੇ ਦੱਸ਼ਿਆ ਕਿ ਸਬਜੀਆਂਦੀ ਕਾਸ਼ਤ ਦਾ ਖੇਤੀ ਵਿੱਚ ਮਹੱਤਵਪੂਰਨ ਯੋਗਦਾਨ ਹੈ| ਉਹਨਾਂ ਦੱਸਿਆ ਕਿ ਘੱਟ ਜਗ੍ਹਾ ਵਿੱਚ ਵੀ ਕਿਸਾਨ ਵੀਰ ਸਬਜੀਆਂ ਦੀ ਪਨੀਰੀ ਉਗਾਉਣ ਦਾ ਕਿੱਤਾ ਸ਼ੁਰੂ ਕਰ ਸਕਦੇ ਹਨ|ਕੋਰਸ ਦੇ ਤਕਨੀਕੀ ਮਾਹਿਰ ਡਾ ਰੂਮਾ ਦੇਵੀ ਨੇ ਸਬਜੀਆਂਦੀ ਨਰਸਰੀ ਦੇ ਸਕੋਪ ਅਤੇ ਮਹੱਤਵ ਉੱਪਰ ਚਾਨਣਾ ਪਾਇਆ|
ਇਸ ਤੋਂ ਇਲਾਵਾ ਡਾ. ਦਿਲਪ੍ਰੀਤ ਸਿੰਘ ਨੇ ਹਾਈ-ਟੈਕ ਵੈਜੀਟੇਬਲ ਨਰਸਰੀ ਪੈਦਾਵਾਰ, ਡਾ ਰਜਿੰਦਰ ਢੱਲ ਨੇ ਨਰਸਰੀ ਲਈ ਮੀਡੀਅਮ ਅਤੇ ਕੱਦੂ ਜਾਤੀ ਦੀ ਸਬਜੀਆਂ ਦੀ ਨਰਸਰੀ, ਡਾ ਸੁਰੇਸ਼ ਜਿੰਦਲ ਨੇ ਨੈੱਟ ਹਾਊਸ ਅਤੇ ਓਪਨ  ਵਿੱਚ ਟਮਾਟਰ ਅਤੇ ਬੈਂਗਣ ਦੀ ਨਰਸਰੀ, ਡਾ ਜਿਫਿਨਬੀਰ ਸਿੰਘ ਨੇ ਪਿਆਜ ਦੀ ਨਰਸਰੀ, ਡਾ ਹਰਸਿਮਰਨਜੀਤ ਕੌਰ ਮਾਵੀ ਨੇ ਪਨੀਰੀ ਉਗਾਉਣ ਦੀ ਲਾਗਤ ਤੇ ਮੁਨਾਫੇ ਬਾਰੇ, ਡਾ ਹਰਪ੍ਰੀਤ ਸਿੰਘ ਭੁੱਲਰ ਨੇ ਸਬਜੀਆਂ ਦੇ ਕੀੜੇ-ਮਕੌੜਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ|

Facebook Comments

Trending