Connect with us

ਅਪਰਾਧ

ਪੂਜਾ ਦਾ ਸਾਮਾਨ ਵੇਚਣ ਵਾਲੀ ਦੁਕਾਨ ਤੋਂ ਚੋਰਾਂ ਨੇ ਉਡਾਈ ਨਕਦੀ

Published

on

Thieves stole cash from a shop selling worship items

ਲੁਧਿਆਣਾ : ਘੁਮਾਰ ਮੰਡੀ ਇਲਾਕੇ ‘ਚ ਰਾਮ ਪੂਜਾ ਭੰਡਾਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਤਾਲੇ ਤੋੜ ਕੇ ਅੰਦਰੋਂ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ । ਇਸ ਮਾਮਲੇ ਵਿਚ ਚੌਕੀ ਘੁਮਾਰ ਮੰਡੀ ਦੀ ਪੁਲਿਸ ਨੇ ਘੁਮਾਰ ਮੰਡੀ ਚੌਕ ਦੇ ਰਹਿਣ ਵਾਲੇ ਜੀਵਨ ਕੁਮਾਰ ਦੀ ਸ਼ਿਕਾਇਤ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੀਵਨ ਕੁਮਾਰ ਨੇ ਦੱਸਿਆ ਕਿ ਘੁਮਾਰ ਮੰਡੀ ਚੌਕ ਵਿਚ ਉਨ੍ਹਾਂ ਦੀ ਰਾਮ ਪੂਜਾ ਭੰਡਾਰ ਨਾਮ ਦੀ ਦੁਕਾਨ ਹੈ ।

ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਜਦ ਉਹ ਦੁਕਾਨ ਤੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਦੁਕਾਨ ਦੇ ਦੋਵੇਂ ਤਾਲੇ ਟੁੱਟੇ ਹੋਏ ਹਨ । ਦੁਕਾਨ ਦੇ ਅੰਦਰ ਝਾਤੀ ਮਾਰਨ ‘ਤੇ ਪਤਾ ਲੱਗਾ ਕਿ ਅੰਦਰੋਂ 18 ਹਜ਼ਾਰ ਰੁਪਏ ਦੀ ਨਕਦੀ ,ਦੇਸੀ ਘਿਓ ਦੇ ਡੱਬੇ ਅਤੇ ਮੋਬਾਈਲ ਫੋਨ ਚੋਰੀ ਹੋ ਚੁੱਕਾ ਸੀ । ਮਾਮਲੇ ਦੀ ਸੂਚਨਾ ਮਿਲਦੇ ਹੀ ਚੌਕੀ ਘੁਮਾਰ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ ।

Facebook Comments

Trending